ਨਵੀਂ ਦਿੱਲੀ - ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਸਰਕਾਰ ਈ ਬਿਜ਼ਨੈੱਸ ਸੰਬੰਧੀ ਕੁਝ ਕਮੀਆਂ ਅਤੇ ਕੁਝ ਹੋਰ ਪ੍ਰਬੰਧਾਂ ਨੂੰ ਚਲਾਉਣ ਵਿਚ ਆ ਰਹੀਆਂ ਵਿਵਹਾਰਕ ਦਿੱਕਤਾਂ ਕਾਰਨ ਕੰਪਨੀ ਸੋਧ ਬਿੱਲ 2014 ਲੈ ਕੇ ਆਈ ਹੈ। ਸ਼੍ਰੀ ਜੇਤਲੀ ਨੇ ਲੋਕ ਸਭਾ ਵਿਚ ਚਰਚਾ ਲਈ ਬਿੱਲ ਪੇਸ਼ ਕਰਦੇ ਹੋਏ ਕਿਹਾ ਕਿ ਇਹ ਬਿੱਲ 2013 ਵਿਚ ਵੀ ਆਇਆ ਸੀ ਅਤੇ ਇਸ ਨੂੰ ਪਾਸ ਵੀ ਕਰ ਦਿੱਤਾ ਗਿਆ ਸੀ। ਇਸ ਦੇ ਬਹੁਤੇ ਪ੍ਰਬੰਧਾਂ ਨੂੰ ਵੀ ਲਾਗੂ ਕੀਤਾ ਜਾ ਚੁੱਕਾ ਹੈ ਪਰ ਕੁਝ ਪ੍ਰਬੰਧਾਂ ਨੂੰ ਲਾਗੂ ਕਰਨ ਵਿਚ ਦਿੱਕਤਾਂ ਆ ਰਹੀਆਂ ਸਨ, ਜਿਨ੍ਹਾਂ ਨੂੰ ਦੇਖਦੇ ਹੋਏ ਇਸ ਨੂੰ ਸੋਧ ਸਮੇਤ ਪਾਸ ਕਰਨਾ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਇਸ ਵਿਚ ਮੰਨੀਆਂ-ਪ੍ਰਮੰਨੀਆਂ ਸੰਸਥਾਵਾਂ ਦੇ ਮਾਹਿਰਾਂ ਅਤੇ ਚਾਰਟਿਡ ਅਕਾਊਂਟਾਂ ਸਮੇਤ ਖੇਤਰ ਨਾਲ ਸੰੰਬੰਧਤ ਹੋਰ ਮਾਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਸਭ ਤੋਂ ਵਧੇਰੇ ਖੋਜੀ ਗਈ ਲੋਕ ਸਭਾ ਚੋਣ, ਆਗੂਆਂ 'ਚ ਚੋਟੀ 'ਤੇ ਮੋਦੀ
NEXT STORY