ਮੁੰਬਈ - ਬੈਂਕਾਂ ਵਲੋਂ ਡਾਲਰ ਦੀ ਭਾਰੀ ਲਿਵਾਲੀ ਨਾਲ ਅੱਜ ਅੰਤਰ ਬੈਂਕਿੰਗ ਕਰੰਸੀ ਬਾਜ਼ਾਰ ਵਿਚ 59 ਪੈਸੇ ਡਿਗ ਕੇ ਰੁਪਿਆ 13 ਮਹੀਨਿਆਂ ਦੇ ਹੇਠਲੇ ਪੱਧਰ 63.53 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਰੁਪਏ ਵਿਚ ਇਸ ਤੇਜ਼ ਗਿਰਾਵਟ ਨਾਲ ਦਰਾਮਦਕਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਪਿਛਲੇ ਸੀਜ਼ਨ ਵਿਚ 65 ਪੈਸੇ ਡਿਗ ਕੇ ਇਹ 62.94 ਰੁਪਏ ਪ੍ਰਤੀ ਡਾਲਰ ਰਿਹਾ ਸੀ। ਇਸ ਤਰ੍ਹਾਂ ਹਫਤੇ ਦੇ ਪਹਿਲੇ ਦੋ ਕਾਰੋਬਾਰੀ ਦਿਨਾਂ ਵਿਚ ਭਾਰਤੀ ਕਰੰਸੀ 1.24 ਰੁਪਏ ਹੇਠਾਂ ਆ ਚੁੱਕੀ ਹੈ।
ਬੇਜ਼ਾਰ ਬਾਜ਼ਾਰ, ਬਦਹਵਾਸ ਰੁਪਿਆ
NEXT STORY