ਵੱਖਰੇ ਤੌਰ 'ਤੇ 25 ਵਿਰਾਸਤਾਂ ਦੀ ਵੀ ਕੀਤੀ ਚੋਣ
ਨਵੀਂ ਦਿੱਲੀ - ਸਰਕਾਰ ਜੂਨ 2015 ਤਕ 10 ਲੱਖ ਤੋਂ ਵਧੇਰੇ ਦੀ ਆਬਾਦੀ ਵਾਲੇ ਚੋਟੀ ਦੇ 25 ਸ਼ਹਿਰਾਂ ਵਿਚ ਚੋਣਵੀਆਂ ਜਨਤਕ ਥਾਵਾਂ 'ਤੇ ਤੇਜ਼ੀ ਨਾਲ ਵਾਈ-ਫਾਈ ਸੇਵਾਵਾਂ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ।
ਇਕ ਅਧਿਕਾਰਕ ਸੂਤਰ ਅਨੁਸਾਰ ਸਰਕਾਰ ਦੀ ਯੋਜਨਾ ਇਸ ਸੰਬੰਧੀ 3-4 ਸੇਵਾ ਪ੍ਰਦਾਤਾ ਕੰਪਨੀਆਂ ਦੇ ਪੈਨਲ ਬਣਾਉਣ ਦੀ ਹੈ। ਇਹ ਪਰਿਯੋਜਨਾ ਡਿਜੀਟਲ ਇੰਡੀਆ ਪ੍ਰੋਗਰਾਮ ਦਾ ਹਿੱਸਾ ਹੈ। ਦੂਰਸੰਚਾਰ ਕੰਪਨੀਆਂ ਨੂੰ ਸੇਵਾ ਸ਼ੁਰੂ ਕਰਨ ਲਈ ਖਰੀਦ ਆਦੇਸ਼ ਸਵੀਕਾਰ ਕਰਨ ਦੀ ਮਿਤੀ ਤੋਂ 3 ਮਹੀਨੇ ਤਕ ਦਾ ਸਮਾਂ ਦਿੱਤਾ ਜਾ ਸਕਦਾ ਹੈ। ਪਰਿਯੋਜਨਾ ਸੰਬੰਧੀ ਦੂਰਸੰਚਾਰ ਵਿਭਾਗ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਮਿਲ ਕੇ ਕੰਮ ਕਰ ਰਹੇ ਹਨ।
ਸਰਕਾਰ ਨੈੱਟਵਰਕ ਸ਼ੁਰੂ ਕਰਨ ਵਾਲਿਆਂ ਲਈ ਸਥਾਨਕ ਵਿਭਾਗਾਂ ਨਾਲ ਸੰਬੰਧਤ ਲੋੜੀਂਦੀ ਮਨਜ਼ੂਰੀ ਵੀ ਹਾਸਲ ਕਰਨ ਵਿਚ ਮਦਦ ਕਰੇਗੀ। ਸੂਤਰਾਂ ਅਨੁਸਾਰ ਸਰਕਾਰ ਨੇ ਵੱਖਰੇ ਤੌਰ 'ਤੇ 25 ਵਿਰਾਸਤਾਂ ਦੀ ਵੀ ਚੋਣ ਕੀਤੀ ਹੈ ਜਿਥੇ ਮੁਫਤ ਵਾਈ-ਫਾਈ ਸੇਵਾ ਪ੍ਰਦਾਨ ਕੀਤੀ ਜਾਵੇਗੀ। ਇਸ ਦੇ ਪਿੱਛੇ ਯੋਜਨਾ ਇਹ ਹੈ ਕਿ ਵਿਦੇਸ਼ੀ ਯਾਤਰੀ ਵੀ ਇੰਟਰਨੈੱਟ ਸੰਪਰਕ ਵਿਚ ਰਹਿਣ। ਇਸ ਤੋਂ ਇਲਾਵਾ ਵਾਈ-ਫਾਈ ਵਾਲੇ ਸਥਾਨਾਂ ਵਿਖੇ ਦੂਰਸੰਚਾਰ ਨੈੱਟਵਰਕ 'ਤੇ ਵੀ ਬੋਝ ਘੱਟ ਰਹੇਗਾ।
ਰੁਪਿਆ 13 ਮਹੀਨਿਆਂ ਦੇ ਹੇਠਲੇ ਪੱਧਰ 'ਤੇ
NEXT STORY