ਮੁੰਬਈ-ਬੰਬਈ ਸੇਅਰ ਬਜ਼ਾਰ 'ਚ ਬੁੱਧਵਾਰ ਨੂੰ ਪਿਛਲੇ 16 ਮਹੀਨਿਆਂ ਦੀ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 538.12 ਅੰਕਾਂ ਦੀ ਗਿਰਾਵਟ ਨਾਲ ਹੇਠਾਂ ਚਲਾ ਗਿਆ, ਜਦੋਂ ਕਿ ਡਾਲਰ ਦੇ ਮੁਕਾਬਲੇ ਰੁਪਿਆ ਗਿਰਾਵਟ ਨਾਲ ਪਿਛਲੇ 13 ਮਹੀਨਿਆਂ ਦੇ ਹੇਠਲੇ ਪੱਧਰ 63.53 ਰੁਪਏ 'ਤੇ ਪਹੁੰਚ ਗਿਆ। ਕਾਰੋਬਾਰੀਆਂ ਨੇ ਇਸ ਗਿਰਾਵਟ ਕਾਰਨ ਵਿਸ਼ਵ ਬਜ਼ਾਰ 'ਚ ਕੱਚੇ ਤੇਲ ਦੇ ਲਗਾਤਾਰ ਡਿਗਦੇ ਭਾਅ ਨੂੰ ਦੱਸਿਆ ਹੈ।
ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਕਈ ਸਾਲਾਂ ਤੋਂ ਹੇਠਲੇ ਪੱਧਰ 'ਤੇ ਹਨ, ਜਿਸ ਨਾਲ ਦੁਨੀਆ ਭਰ ਦੇ ਵਿੱਤੀ ਬਜ਼ਾਰਾਂ 'ਚ ਗਿਰਾਵਟ ਦਾ ਦੌਰ ਚੱਲ ਰਿਹਾ ਹੈ। ਇਸ ਤੋਂ ਪਹਿਲਾਂ 2009 'ਚ ਇਹ ਪੱਧਰ ਦੇਖਿਆ ਗਿਆ ਸੀ। ਸੋਨੇ ਦੀਆਂ ਕੀਮਤਾਂ ਵੀ ਕੌਮਾਂਤਰੀ ਰੁਝਾਨ ਦੇ ਕਾਰਨ ਗਿਰਾਵਟ 'ਚ ਰਹੀਆਂ। ਮੰਨਿਆ ਜਾ ਰਿਹਾ ਹੈ ਕਿ ਫੈਡਰਲ ਰਿਜ਼ਰਵ ਦੀ 16-17 ਦਸੰਬਰ ਨੂੰ ਹੋਣ ਵਾਲੀ ਬੈਠਕ 'ਚ ਦਰਾਂ ਦੇ ਵਾਧਾ ਵਲ ਕਦਮ ਵਧਾਇਆ ਜਾ ਸਕਦਾ ਹੈ।
6 ਮਹੀਨਿਆਂ 'ਚ ਚੋਟੀ ਦੇ 25 ਸ਼ਹਿਰਾਂ ਵਿਚ ਸ਼ੁਰੂ ਹੋਵੇਗੀ ਵਾਈ-ਫਾਈ ਸੇਵਾ
NEXT STORY