ਮੁੰਬਈ- ਵੈਸ਼ਵਿਕ ਬਾਜ਼ਾਰ ਵਿਚ ਮਿਲੇ-ਜੁਲੇ ਰੁਖ ਦਰਮਿਆਨ ਰੁਪਿਆ ਦੀ ਵਿਨਿਯਮ ਦਰ 'ਚ ਗਿਰਾਵਟ ਅਤੇ ਫੰਡਾਂ ਅਤੇ ਫੁੱਟ ਕਰ ਨਿਵੇਸ਼ਕਾਂ ਵਲੋਂ ਚੁਨਿੰਦਾ ਸ਼ੇਅਰਾਂ ਦੀ ਵਿਕਵਾਲੀ ਵਧਾਏ ਜਾਣ ਨਾਲ ਮੁੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ 117 ਅੰਕ ਕਮਜ਼ੋਰ ਹੋ ਗਿਆ। ਮੁੰਬਈ ਸ਼ੇਅਰ ਬਾਜ਼ਾਰ ਦੇ ਮੁੱਖ ਸੂਚਕਾਂਕ ਬੀ. ਐਸ. ਈ.-30 ਵਿਚ ਪਿਛਲੇ ਚਾਰ ਸੈਸ਼ਨਾਂ ਦੌਰਾਨ 1,049.66 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਸੀ, ਜੋ ਕਿ ਅੱਜ ਦੇ ਸ਼ੁਰੂਆਤੀ ਕਾਰੋਬਾਰ ਵਿਚ 117.04 ਅੰਕ ਅਤੇ 0.44 ਫੀਸਦੀ ਹੋਰ ਕਮਜ਼ੋਰ ਹੋ ਕੇ 26,664.40 ਅੰਕ 'ਤੇ ਆ ਗਿਆ।
ਇਸ ਪ੍ਰਕਾਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ-50 ਵੀ ਅੱਜ ਦੇ ਸ਼ੁਰੂਆਤੀ ਕਾਰੋਬਾਰ 'ਚ 42.30 ਅੰਕ ਅਤੇ 0.52 ਫੀਸਦੀ ਕਮਜ਼ੋਰ ਹੋ ਕੇ 8,025.30 ਅੰਕ 'ਤੇ ਆ ਗਿਆ।
ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਵੈਸ਼ਵਿਕ ਬਾਜ਼ਾਰ ਵਿਚ ਮਿਲੇ-ਜੁਲੇ ਰੁਖ ਦਰਮਿਆਨ ਰੁਪਏ ਦੀ ਵਿਨਿਯਮ ਦਰ 'ਚ ਗਿਰਾਵਟ ਅਤੇ ਫੰਡਾਂ ਅਤੇ ਫੁੱਟ ਕਰ ਨਿਵੇਸ਼ਕਾਂ ਵਲੋਂ ਉਪਭੋਗਤਾ ਸਾਮਾਨ, ਬੈਂਕਿੰਗ, ਸਿਹਤ, ਪੂੰਜੀਗਤ ਸਾਮਾਨ, ਜਨਤਕ ਖੇਤਰ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਬਿਕਵਾਲੀ ਨਾਲ ਸੈਂਸੈਕਸ ਵਿਚ ਗਿਰਾਵਟ ਆਈ।
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 32 ਅੰਕਾਂ ਦੀ ਗਿਰਾਵਟ ਨਾਲ ਖੁੱਲਿਆ
NEXT STORY