ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਕਰਨ ਜੌਹਰ ਨੂੰ ਹਮੇਸ਼ਾ ਉਸ ਦੇ ਵਿਆਹ ਨੂੰ ਲੈ ਕੇ ਸਵਾਲ ਕੀਤਾ ਜਾਂਦਾ ਹੈ। ਹਾਲ ਹੀ 'ਚ ਵਿਆਹ ਦਾ ਸਵਾਲ ਪੁੱਛੇ ਜਾਣ 'ਤੇ ਕਰਨ ਨੇ ਕਿਹਾ ਕਿ ਉਨ੍ਹਾਂ ਨੇ ਇਲਿਆਨ ਤੇ ਨਿਮਰਿਤ ਕੌਰ ਨੂੰ ਦੁਲਹਨ ਦੇ ਤੌਰ 'ਤੇ ਚੁਣ ਲਿਆ ਹੈ ਪਰ ਇਨ੍ਹਾਂ ਦੋਵਾਂ 'ਚੋਂ ਫਾਈਨਲ ਕਿਹੜੀ ਹੋਵੇਗੀ, ਇਹ ਤਾਂ ਉਨ੍ਹਾਂ ਦੀ ਮਾਂ ਹੀ ਤੈਅ ਕਰ ਸਕਦੀ ਹੈ।
ਹਾਲ ਹੀ 'ਚ ਕਰਨ ਜੌਹਰ ਨੇ ਇਕ ਮੰਨੇ-ਪ੍ਰਮੰਨੇ ਜਿਊਲਰੀ ਬ੍ਰਾਂਡ ਲਈ ਗਹਿਣੇ ਡਿਜ਼ਾਈਨ ਕੀਤੇ ਹਨ, ਜਿਸ ਲਈ ਰੈਂਪ 'ਤੇ ਉਨ੍ਹਾਂ ਨੂੰ ਨਿਰਮਿਤ ਤੇ ਇਲਿਆਨਾ ਡੀਕਰੂਜ਼ ਸੁਪੋਰਟ ਕਰਨ ਪੁੱਜੀਆਂ। ਇਸ ਦੌਰਾਨ ਇਲਿਆਨਾ ਕਾਲੇ ਤੇ ਸਫੈਦ ਰੰਗ ਦੀ ਡਰੈੱਸ ਤੇ ਗਹਿਣਿਆਂ ਵਿਚ ਕਾਫੀ ਸੈਕਸੀ ਲੱਗ ਰਹੀ ਸੀ। ਉਥੇ ਨਿਰਮਿਤ ਵੀ ਕਾਫੀ ਖੂਬਸੂਰਤ ਦਿਖ ਰਹੀ ਸੀ। ਨਿਰਮਿਤ ਨੇ ਹੀਰੇ ਵੀ ਪਹਿਨ ਰੱਖੇ ਸਨ, ਜਿਹੜੇ ਉਸ ਦੇ ਲੁੱਕ ਨੂੰ ਹੋਰ ਵੀ ਨਿਖਾਰ ਰਹੇ ਸਨ। ਨਿਰਮਿਤ ਨੇ ਇਸ ਇਵੈਂਟ 'ਤੇ ਕਰਨ ਦੇ ਡਿਜ਼ਾਈਨ ਦੀ ਤਾਰੀਫ ਵੀ ਕੀਤੀ ਹੈ।
ਇਹ ਕੀ! ਜਿਊਂਦੇ ਡਾਇਰੈਕਟਰ ਨੂੰ ਹੀ ਦੇ ਛੱਡੀ ਰਾਮਗੋਪਾਲ ਵਰਮਾ ਨੇ ਸ਼ਰਧਾਂਜਲੀ (ਦੇਖੋ ਤਸਵੀਰਾਂ)
NEXT STORY