ਨਵੀਂ ਦਿੱਲੀ- ਨਕਦੀ ਸੰਕਟ ਤੋਂ ਜੂਝ ਰਹੀ ਹਵਾਬਾਜ਼ੀ ਕੰਪਨੀ ਸਪਾਈਸਜੈੱਟ ਦੀਆਂ ਉਡਾਣਾਂ ਈਂਧਨ ਦੀ ਕਮੀ ਨਾਲ ਬੁੱਧਵਾਰ ਸਵੇਰੇ ਤੋਂ ਠੱਪ ਹਨ ਅਤੇ ਇਸ ਵਿਚਾਲੇ ਕੰਪਨੀ ਨੇ ਕਿਹਾ ਕਿ ਉਹ ਬੁੱਧਵਾਰ ਸ਼ਾਮ ਤੱਕ ਉਡਾਣਾਂ ਬਹਾਲ ਕਰ ਲਵੇਗੀ। ਭੁਗਤਾਨ ਦੇ ਮੁੱਦੇ 'ਤੇ ਤੇਲ ਕੰਪਨੀਆਂ ਵੱਲੋਂ ਨਿਜੀ ਖੇਤਰ ਦੀ ਇਸ ਹਵਾਬਾਜ਼ੀ ਸੇਵਾ ਕੰਪਨੀ ਨੂੰ ਈਂਧਨ ਦੀ ਸਪਲਾਈ ਨਾ ਹੋਣ ਨਾਲ ਇਸ ਦੀ ਉਡਾਣਾਂ ਠੱਪ ਹੋ ਗਈਆਂ ਹਨ ਅਤੇ ਬੁੱਧਵਾਰ ਨੂੰ ਸਵੇਰੇ ਤੋਂ ਸਪਾਈਸਜੈੱਟ ਦਾ ਇਕ ਵੀ ਹਵਾਈ ਜਹਾਜ਼ ਉਡਾਣ ਨਹੀਂ ਭਰ ਸਕਿਆ।
ਕੰਪਨੀ ਦੇ ਸੀ.ਈ.ਓ. ਸੰਜੀਵ ਕਪੂਰ ਨੇ ਟਵਿਟਰ 'ਤੇ ਜਾਰੀ ਸੰਦੇਸ਼ 'ਚ ਕਿਹਾ ਕਿ ਉਡਾਣਾਂ ਬੁੱਧਵਾਰ ਨੂੰ ਸ਼ਾਮ 4 ਵਜੇ ਜਾਂ ਇਸ ਤੋਂ ਬਾਅਦ ਬਹਾਲ ਹੋਣਗੀਆਂ। ਇਸ ਅਸੁਵਿਧਾ ਦੇ ਲਈ ਇਕ ਵਾਰ ਫਿਰ ਮੁਆਫੀ ਚਾਹੁੰਦੇ ਹਾਂ। ਹਵਾਬਾਜ਼ੀ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਤੇਲ ਕੰਪਨੀਆਂ ਅਤੇ ਹਵਾਈ ਅੱਡਾ ਪਰਿਚਾਲਕਾਂ ਤੋਂ ਸਪਾਈਸਜੈੱਟ ਨੂੰ 15 ਦਿਨ ਤੱਕ ਉਧਾਰ ਦੀ ਸਹੂਲਤ ਦੇਣ ਦੀ ਬੇਨਤੀ ਕਰੇਗਾ ਤਾਂ ਜੋ ਹਵਾਬਾਜ਼ੀ ਕੰਪਨੀ ਦੇ ਪਰਿਚਾਲਨ ਨੂੰ ਬੰਦ ਹੋਣ ਤੋਂ ਬਚਾਇਆ ਜਾ ਸਕੇ।
7 ਐਪਸ ਜੋ ਮਹਿਲਾਵਾਂ ਦੀ ਕਰਨਗੇ ਸੁਰੱਖਿਆ (ਦੇਖੋ ਤਸਵੀਰਾਂ)
NEXT STORY