ਬਰਗਾੜੀ (ਗਰੋਵਰ) : ਕੌਮੀ ਸ਼ਾਹ ਮਾਰਗ ਨੰਬਰ-15 'ਤੇ ਬਰਗਾੜੀ ਡਰੇਨ ਦੇ ਨੇੜੇ ਅੱਜ ਸਵੇਰੇ ਲੱਗਭਗ 5 ਵਜੇ ਸੰਘਣੀ ਧੁੰਦ ਕਾਰਨ ਟਰੱਕ ਅਤੇ ਟਰਾਲੇ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਟਰਾਲੇ ਨੂੰ ਮੰਗਲ ਸਿੰਘ ਚਲਾ ਰਿਹਾ ਸੀ, ਜੋ ਕੋਟਕਪੂਰਾ ਤੋਂ ਬਠਿੰਡੇ ਵੱਲ ਜਾ ਰਿਹਾ ਸੀ ਅਤੇ ਦੂਜੇ ਪਾਸਿਓਂ ਆ ਰਹੇ ਟਰੱਕ ਨਾਲ ਸੰਘਣੀ ਧੁੰਦ ਹੋਣ ਕਾਰਨ ਟਕਰਾ ਗਿਆ। ਇਸ ਕਾਰਨ ਟਰਾਲੇ ਦਾ ਕੰਡਕਟਰ ਹਰਪ੍ਰੀਤ ਸਿੰਘ ਵਾਸੀ ਹਰਚੋਵਾਲ (ਗੁਰਦਾਸਪੁਰ) ਜ਼ਖਮੀ ਹੋ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਹਾਈਵੇਅ ਪੈਟਰੋਲ ਪੁਲਸ ਪਾਰਟੀ ਦੇ ਇੰਚਾਰਜ ਸੁਖਦਰਸ਼ਨ ਸਿੰਘ ਏ.ਐੱਸ.ਆਈ., ਹੌਲਦਾਰ ਪਰਮਿੰਦਰ ਸਿੰਘ, ਬਲਜੀਤ ਸਿੰਘ, ਸੁਖਦੇਵ ਸਿੰਘ ਅਤੇ ਬਲਤੇਜ ਸਿੰਘ ਨੇ ਪਹੁੰਚ ਕੇ ਜ਼ਖਮੀ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਦਾਖਲ ਕਰਵਾ ਦਿੱਤਾ। ਚੌਂਕੀ ਇੰਚਾਰਜ ਬਰਗਾੜੀ ਦੇ ਏ. ਐੱਸ.ਆਈ. ਬਲਦੇਵ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਟ੍ਰੈਫਿਕ ਬਹਾਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ
ਟਰੱਕ ਨੇ ਮੋਟਰਸਾਈਕਲ ਸਵਾਰਾਂ ਨੂੰ ਲਿਆ ਲਪੇਟ 'ਚ, ਚਚੇਰੇ ਭਰਾ ਗੰਭੀਰ ਜ਼ਖਮੀ
NEXT STORY