ਮੁੰਬਈ- ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵਿਦੇਸ਼ੀ ਵਟਾਂਦਰਾ ਪ੍ਰਬੰਧਨ ਕਾਨੂੰਨ (ਫੇਮਾ) ਤੋਂ ਛੋਟ ਦਾ ਦਾਇਰਾ ਵਿਸਥਾਰਤ ਕਰਦੇ ਹੋਏ ਇਸ ਸੂਚੀ 'ਚ ਉਨ੍ਹਾਂ ਸਾਰੇ ਕੌਮਾਂਤਰੀ ਅਦਾਰਿਆਂ ਨੂੰ ਸ਼ਾਮਲ ਕੀਤਾ ਹੈ ਜਿਨ੍ਹਾਂ ਦਾ ਭਾਰਤ ਮੈਂਬਰ ਹੈ। ਪਹਿਲੇ ਸਿਰਫ ਸੰਯੁਕਤ ਰਾਸ਼ਟਰ ਅਤੇ ਇਸ ਦੇ ਉਪ ਅਦਾਰਿਆਂ ਜਾਂ ਇਸ ਨਾਲ ਜੁੜੇ ਅਦਾਰਿਆਂ ਨੂੰ ਹੀ ਫੇਮਾ ਤੋਂ ਛੋਟ ਮਿਲੀ ਹੋਈ ਸੀ।
ਆਰ.ਬੀ.ਆਈ. ਨੇ ਬੁੱਧਵਾਰ ਨੂੰ ਦੱਸਿਆ ਕਿ ਫੇਮਾ ਦੇ ਰੈਗੁਲੇਸ਼ਨ-4 ਦੇ ਸਬ-ਰੈਗੁਲੇਸ਼ਨ ਪੰਜ ਨੂੰ ਬਦਲ ਕੇ ਇਸ 'ਚ ਉਨ੍ਹਾਂ ਸਾਰੇ ਕੌਮਾਂਤਰੀ ਅਦਾਰਿਆਂ ਨੂੰ ਸ਼ਾਮਲ ਕਰ ਲਿਆ ਗਿਆ ਹੈ ਜਿਸ 'ਚ ਭਾਰਤ ਦੀ ਮੈਂਬਰਸ਼ਿਪ ਹੈ।
ਕੇਂਦਰੀ ਬੈਂਕ ਨੇ ਸਾਰੇ ਕਮਰਸ਼ੀਅਲ ਬੈਂਕਾਂ ਨੂੰ ਅਜਿਹੇ ਅਦਾਰਿਆਂ ਦੇ ਖਾਤਿਆਂ ਨੂੰ ਫੇਮਾ ਨਿਯਮਾਂ ਤੋਂ ਛੋਟ ਦੇਣ ਦਾ ਹੁਕਮ ਦਿੱਤਾ ਹੈ।
ਰੁਪਿਆ 7 ਪੈਸੇ ਕਮਜ਼ੋਰ
NEXT STORY