ਨਵੀਂ ਦਿੱਲੀ- ਸਪਾਈਸ ਅਤੇ ਗੂਗਲ ਨੇ ਨਵਾਂ ਸਮਾਰਟਫੋਨ 'ਡ੍ਰੀਮ ਉਨੋ ਐੱਚ' ਪੇਸ਼ ਕੀਤਾ ਹੈ। ਇਸ ਦੀ ਕੀਮਤ 6,499 ਹੈ। ਕੰਪਨੀ ਨੇ ਦੱਸਿਆ ਕਿ ਇਸ ਦੀ ਖਾਸੀਅਤ ਇਹ ਹੈ ਕਿ ਇਸ ਦਾ ਕੀਬੋਰਡ ਹਿੰਦੀ 'ਚ ਹੈ ਅਤੇ ਗੂਗਲ ਦੇ ਸਾਰੇ ਐਪ ਵੀ ਹਿੰਦੀ 'ਚ ਹਨ।
ਕੰਪਨੀ ਨੇ ਇਹ ਫੋਨ ਹਿੰਦੀ ਭਾਸ਼ਾ ਨੂੰ ਜਾਣਨ ਵਾਲੇ ਲੋਕਾਂ ਦੇ ਲਈ ਬਣਾਇਆ ਹੈ। ਇਹ ਐਂਡ੍ਰਾਇਡ 4.4.4. ਕਿਟਕੈਟ ਫੋਨ ਹੈ ਇਸ ਦੀ ਸਕ੍ਰੀਨ 4.5 ਇੰਚ ਦੀ ਹੈ। ਰੀਅਰ ਕੈਮਰਾ ਪੰਜ ਐੱਮ.ਪੀ. ਦਾ ਹੈ ਜਿਸ 'ਚ ਐੱਲ.ਈ.ਡੀ. ਫਲੈਸ਼ ਹੈ। ਫਰੰਟ ਕੈਮਰਾ 2 ਐੱਮ.ਪੀ. ਦਾ ਹੈ।
ਇਸ ਦੇ ਬਾਕੀ ਫੀਚਰ ਹਾਲ ਹੀ 'ਚ ਬਾਜ਼ਾਰ ਵਿਚ ਪੇਸ਼ ਸਪਾਈਸ ਡ੍ਰੀਮ ਉਨੋ ਦੀ ਤਰ੍ਹਾਂ ਹੀ ਹਨ।
ਆਈ.ਐੱਮ.ਏ. ਨੇ 'ਅੰਤਰਿਕਸ਼ ਸਮੂਹ' ਦੇ ਨਾਲ ਕੀਤਾ ਸਮਝੌਤਾ, ਡਾਕਟਰਾਂ ਨੂੰ ਮਿਲੇਗਾ 25 ਫੀਸਦੀ ਸਸਤਾ ਫਲੈਟ
NEXT STORY