ਚੰਡੀਗੜ੍ਹ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬਾਰਡਰ ਸੂਬੇ 'ਚ ਨਸ਼ਾ ਸਮੱਗਲਿੰਗ ਲਈ ਸਿੱਧੇ ਤੌਰ 'ਤੇ ਕੇਂਦਰ ਅਤੇ ਭਾਜਪਾ ਉਪਰ ਦੋਸ਼ ਲਗਾਉਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨ੍ਹਾਂ ਹਾਲਾਤ ਨੂੰ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਬਾਰਡਰ ਪਾਰ ਤੋਂ ਨਸ਼ਿਆਂ ਦੀ ਸਮੱਗਲਿੰਗ ਨੂੰ ਰੋਕਣ ਲਈ ਨਜ਼ਰ ਰੱਖਣ ਲਈ ਕਿਹਾ ਹੈ, ਜਦਕਿ ਡਿਪਟੀ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਭੁੱਕੀ ਦੀ ਖੇਤੀ 'ਤੇ ਰੋਕ ਲਗਾਈ ਜਾਵੇ। ਇਨ੍ਹਾਂ ਹਾਲਾਤ ਲਈ ਗੱਠਜੋੜ ਭਾਈਵਾਲ ਇਕ-ਦੂਜੇ 'ਤੇ ਦੋਸ਼ ਲਗਾ ਰਹੇ ਹਨ। ਅਜਿਹੇ 'ਚ ਪ੍ਰਧਾਨ ਮੰਤਰੀ ਨੂੰ ਸੂਬੇ ਦੀ ਸਹੀ ਸਥਿਤੀ ਨੂੰ ਦੱਸਣਾ ਚਾਹੀਦਾ ਹੈ ਕਿਉਂਕਿ ਕੇਂਦਰੀ ਏਜੰਸੀਆਂ ਕੋਲ ਸਾਰੀ ਜਾਣਕਾਰੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹੁਣ ਮੋਦੀ ਨੇ ਵੀ ਆਪਣੇ ਪ੍ਰੋਗਰਾਮ 'ਮਨ ਕੀ ਬਾਤ' ਵਿਚ ਪੰਜਾਬ ਦੀ ਗੰਭੀਰ ਸਥਿਤੀ ਨੂੰ ਸਮਝਿਆ ਹੈ ਤੇ ਇਥੋਂ ਦੀਆਂ ਮਜਬੂਰ ਮਾਵਾਂ ਦਾ ਦਰਦ ਦੱਸਿਆ ਹੈ, ਜਿਨ੍ਹਾਂ ਦੇ ਬੇਟੇ ਨਸ਼ੇੜੀ ਬਣ ਚੁੱਕੇ ਹਨ। ਇਸ ਤੋਂ ਪਹਿਲਾਂ ਕਾਂਗਰਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਾਦਲ ਸਰਕਾਰ ਦੀ ਆਲੋਚਨਾ ਕੀਤੀ ਸੀ, ਜਦਕਿ ਬਾਦਲ ਸਰਕਾਰ ਇਸ 'ਤੇ ਉਨ੍ਹਾਂ ਦੇ ਖਿਲਾਫ ਹੀ ਹੋ ਗਈ ਸੀ। ਹੁਣ ਪ੍ਰਧਾਨ ਮੰਤਰੀ ਮੋਦੀ ਨੇ ਵੀ ਓਹੀ ਕਿਹਾ ਹੈ, ਜੋ ਰਾਹੁਲ ਗਾਂਧੀ ਨੇ ਪਹਿਲਾਂ ਕਿਹਾ ਸੀ। ਬਾਜਵਾ ਨੇ ਕਿਹਾ ਕਿ ਦੋਵੇਂ ਪਿਓ ਤੇ ਪੁੱਤਰ ਦੋਸ਼ ਦੂਜਿਆਂ ਸਿਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਸਮਝੌਤਾ ਐਕਸਪ੍ਰੈੱਸ ਤੇ ਦਿੱਲੀ-ਲਾਹੌਰ ਬੱਸ ਰਾਹੀਂ ਨਸ਼ਿਆਂ ਦੀ ਸਮੱਗਲਿੰਗ ਦੀ ਗੱਲ ਕਹਿ ਕੇ ਬੀ. ਐੱਸ. ਐੱਫ. 'ਤੇ ਢਿੱਲ ਵਰਤਣ ਦਾ ਦੋਸ਼ ਲਗਾਉਂਦਿਆਂ ਕੇਂਦਰ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਹੈ। ਗੱਠਜੋੜ ਭਾਈਵਾਲਾਂ ਵਲੋਂ ਇਕ-ਦੂਜੇ 'ਤੇ ਦੋਸ਼ ਲਗਾਉਣਾ ਬਾਰਡਰ ਸੂਬੇ ਲਈ ਚੰਗਾ ਨਹੀਂ ਹੈ। ਇਸੇ ਦੌਰਾਨ ਬਾਜਵਾ ਨੇ ਇਕ ਵੱਖਰੇ ਬਿਆਨ ਰਾਹੀ ਕੇਂਦਰ 'ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਬਣਨ ਤੋਂ ਬਾਅਦ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਅਗਵਾਈ ਵਾਲੇ ਸੰਘ ਪਰਿਵਾਰ ਵਲੋਂ ਧਰਮ ਤਬਦੀਲੀ ਦੇ ਏਜੰਡੇ ਦਾ ਵਿਰੋਧ ਕੀਤਾ ਹੈ ਤੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਇਸ ਨਾਲ ਸਮਾਜਿਕ ਵਿਵਸਥਾ ਤਬਾਹ ਹੋ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਭਾਜਪਾ ਤੇ ਮੋਦੀ ਨੇ ਲੋਕਾਂ ਨੂੰ ਵਿਕਾਸ ਤੇ ਕਾਲਾ ਧਨ ਵਾਪਸ ਲਿਆਉਣ ਦੇ ਸੁਪਨੇ ਵੇਚੇ ਸਨ, ਜਦਕਿ ਅਜਿਹੇ ਧਰਮ ਤਬਦੀਲੀ ਵਰਗੇ ਗਲਤ ਵਿਚਾਰ ਛੁਪਾ ਕੇ ਰੱਖੇ ਗਏ ਸਨ, ਜਦਕਿ ਹੁਣ ਸੱਤਾ ਹਾਸਿਲ ਕਰਨ 'ਚ ਕਾਮਯਾਬ ਹੋਣ ਤੋਂ ਬਾਅਦ ਪਾਰਟੀ, ਇਸ ਦੇ ਐੱਮ. ਪੀਜ਼ ਤੇ ਮੰਤਰੀ ਇਕ-ਮੁਖੀ ਏਜੰਡਾ ਲੈ ਕੇ ਵਧ ਰਹੇ ਹਨ ਅਤੇ ਦੇਸ਼ ਦੀ ਧਰਮ ਨਿਰਪੱਖ ਸਿਆਸਤ 'ਚ ਜ਼ਹਿਰ ਘੋਲ ਰਹੇ ਹਨ। ਇਸੇ ਤਰ੍ਹਾਂ ਭਗਵਾ ਬ੍ਰਿਗੇਡ ਤੇ ਸੰਘ ਪਰਿਵਾਰ ਦੇ ਸਹਿਯੋਗੀ ਸੰਗਠਨਾਂ ਨਾਲ ਸੰਬੰਧਤ ਹੋਰ ਮੈਂਬਰ ਪਾਰਲੀਮੈਂਟ ਲੋਕਾਂ ਨੂੰ ਜ਼ਬਰਦਸਤੀ ਧਰਮ ਤਬਦੀਲੀ ਕਰਵਾ ਕੇ ਘਰ ਵਾਪਸੀ ਦੇ ਏਜੰਡੇ 'ਤੇ ਜ਼ੋਰ ਦੇ ਰਹੇ ਹਨ।
ਡੀਜ਼ਲ ਸਸਤਾ, ਯਾਤਰਾ ਮਹਿੰਗੀ (ਵੀਡੀਓ)
NEXT STORY