ਨਵੀਂ ਦਿੱਲੀ- ਮਾਈਕਰੋਸਾਫਟ ਨੇ 4ਜੀ ਸਪੀਡ ਨਾਲ ਲੈਸ ਨਵਾਂ ਵਿੰਡੋ ਲੂਮਿਆ 638 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਾਲ ਜੂਨ 'ਚ ਲੂਮਿਆ 638 ਨੂੰ ਚਾਈਨਾ 'ਚ ਪੇਸ਼ ਕੀਤਾ ਗਿਆ ਸੀ। 8299 ਰੁਪਏ ਦੇ ਆਕਰਸ਼ਕ ਕੀਮਤ 'ਚ ਉਤਾਰਿਆ ਗਿਆ ਲੂਮਿਆ 638 ਅਮੇਜ਼ਨ ਇੰਡੀਆ ਸਟੋਰ 'ਚ ਪ੍ਰੀਬੁੱਕ ਕਰ ਸਕਦੇ ਹਨ। ਲੂਮਿਆ 638 'ਚ 4ਜੀ ਐਲ.ਟੀ.ਆਈ. 3,7,38,39,40 ਅਤੇ 41 ਸਪੋਰਟ ਦਿੱਤਾ ਗਿਆ ਹੈ।
638 'ਚ 4.5 ਇੰਚ ਦੀ ਐਫ.ਡਬਲਯੂ.ਵੀ.ਜੀ.ਏ. ਕਲੀਅਰਬੈਕ ਐਲ.ਸੀ.ਡੀ. ਸਕਰੀਨ ਦਿੱਤੀ ਗਈ ਹੈ, ਜਿਸ 'ਚ ਗੋਰਿਲਾ ਗਲਾਸ 3 ਲੱਗਾ ਹੋਇਆ ਹੈ। ਨੋਕਿਆ 638 'ਚ ਕਵਾਲਕਾਮ ਦਾ ਸਨੈਪਡਰੈਗਨ 400 ਐਸ.ਓ.ਸੀ. ਪ੍ਰੋਸੈਸਰ ਦਿੱਤਾ ਗਿਆ ਹੈ। ਨੋਕਿਆ 638 ਦੇ ਕੈਮਰੇ 'ਤੇ ਨਜ਼ਰ ਪਾਈ ਜਾਵੇ ਤਾਂ ਇਸ 'ਚ 5 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਲੱਗਾ ਹੋਇਆ ਹੈ, ਜਦਕਿ ਇਸ 'ਚ ਫਰੰਟ ਕੈਮਰਾ ਨਹੀਂ ਦਿੱਤਾ ਗਿਆ। ਇੰਟਰਨਲ ਮੈਮੋਰੀ 8 ਜੀ.ਬੀ. ਹੈ, ਜਿਸ ਨੂੰ ਮਾਈਕਰੋ ਐਸ.ਡੀ. ਕਾਰਡ ਸਲਾਟ ਦੀ ਮਦਦ ਨਾਲ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਹਿੰਦੀ ਐਪ ਦੇ ਨਾਲ ਸਸਤਾ ਸਮਾਰਟਫੋਨ ਪੇਸ਼
NEXT STORY