ਨਵੀਂ ਦਿੱਲੀ- ਦਿੱਲੀ 'ਚ ਔਰਤਾਂ ਦੀ ਸੁਰੱਖਿਆ ਨੂੰ ਪੁੱਖਤਾ ਕਰਨ ਲਈ ਪੁਲਸ 'ਹਿੱਮਤ ਐਪਲੀਕੇਸ਼ਨ' ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਸ ਦੇ ਇਸ ਨਵੇਂ ਐਪ ਨੂੰ ਹੋਮ ਮਨਿਸਟਰੀ ਕੋਲੋਂ ਹਰੀ ਝੰਡੀ ਵੀ ਮਿਲ ਗਈ ਹੈ। ਇਸ ਐਪ ਦੀ ਖਾਸੀਅਤ ਇਹ ਹੈ ਕਿ ਇਸ ਦੇ ਜ਼ਰੀਏ ਸ਼ਿਕਾਇਤਕਰਤਾ ਅਤੇ ਪੁਲਸ ਕੰਟਰੋਲ ਰੂਮ ਚੰਦ ਸੈਕਿੰਡ 'ਚ ਇਕ-ਦੂਜੇ ਨਾਲ ਜੁੜ ਪਾਉਣਗੇ।
ਫਿਰ ਲੋਕੇਸ਼ਨ ਟ੍ਰੈਕ ਕਰਕੇ ਪੁਲਸ ਅਲਰਟ ਹੋ ਜਾਵੇਗੀ। ਮੋਬਾਈਲ ਯੂਜ਼ਰਸ ਇਸ ਨਾਲ 30 ਸੈਕਿੰਡ ਦੀ ਆਡੀਓ-ਵੀਡੀਓ ਰਿਕਾਰਡਿੰਗ ਵੀ ਕਰ ਸਕਦੇ ਹਨ। ਇਕ ਸੀਨੀਅਰ ਪੁਲਸ ਅਫਸਰ ਅਨੁਸਾਰ ਐਪਲੀਕੇਸ਼ਨ ਔਰਤਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਇਸ ਐਪਲੀਕੇਸ਼ਨ 'ਚ ਇਕ ਪਾਵਰ ਬਟਨ ਹੈ। ਇਸ ਨੂੰ ਇਕ ਫਿਕਸ ਟਾਈਮਿੰਗ ਤਕ ਦਬਾਉਣ ਦੇ ਬਾਅਦ ਇਲਾਕੇ ਦੀ ਪੁਲਸ ਫੌਰਨ ਐਕਟਿਵ ਹੋ ਜਾਵੇਗੀ। ਇਸ ਦੌਰਾਨ ਸ਼ਿਕਾਇਤਕਰਤਾ ਆਡੀਓ-ਵੀਡੀਓ ਰਿਕਾਰਡਿੰਗ ਦੇ ਜ਼ਰੀਏ ਦੋਸ਼ੀ ਦੇ ਖਿਲਾਫ ਸਬੂਤ ਵੀ ਤਿਆਰ ਕਰ ਸਕਦੀ ਹੈ। ਜਬਰ-ਜ਼ਨਾਹ ਜਾਂ ਛੇੜਛਾੜ ਦੌਰਾਨ ਕੀਤੀ ਗਈ ਰਿਕਾਰਡਿੰਗ ਅਹਿਮ ਸਬੂਤ ਹੋ ਸਕਦੀ ਹੈ।
ਮਾਈਕਰੋਸਾਫਟ ਨੇ ਲਾਂਚ ਕੀਤਾ ਵਿੰਡੋ ਲੂਮਿਆ 638
NEXT STORY