ਮੁੰਬਈ- 5 ਦਿਨਾਂ ਦੀ ਗਿਰਾਵਟ ਤੋਂ ਬਾਅਦ ਆਖਰਕਾਰ ਭਾਰਤੀਆਂ ਦਾ ਜੋਸ਼ ਫਿਰ ਤੋਂ ਪਰਤ ਆਇਆ ਹੈ। ਵੀਰਵਾਰ ਨੂੰ ਸ਼ੇਅਰ ਬਾਜ਼ਾਰ ਨੇ ਤੇਜ਼ ਦੌੜ ਲਗਾਈ ਅਤੇ 450 ਅੰਕਾਂ ਦੀ ਤੇਜ਼ੀ ਦੇ ਨਾਲ ਸੈਂਸੈਕਸ ਇਕ ਵਾਰ 27000 ਦੇ ਪਾਰ ਨਿਕਲ ਗਿਆ। ਨਿਫਟੀ ਵੀ 1.5 ਫੀਸਦੀ ਤੋਂ ਜ਼ਿਆਦਾ ਦੇ ਉਛਾਲ ਦੇ ਨਾਲ 8100 ਦੇ ਪਾਰ ਨਿਕਲ ਗਿਆ।
ਕੰਜ਼ਿਊਮਰ ਡਿਊਰੇਬਲਸ ਅਤੇ ਪਾਵਰ ਸ਼ੇਅਰਾਂ 'ਚ ਜੋਸ਼ ਦੇ ਚਲਦੇ ਬਾਜ਼ਾਰ ਨੇ ਇੰਨੀ ਜ਼ੋਰਦਾਰ ਛਲਾਂਗ ਲਗਾਈ ਹੈ। ਬੀ.ਐੱਸ.ਈ. ਦਾ ਕੰਜ਼ਿਊਮਰ ਡਿਊਰੇਬਲਸ ਇੰਡੈਕਸ 5.25 ਫੀਸਦੀ ਅਤੇ ਪਾਵਰ ਇੰਡੈਕਸ 3.25 ਫੀਸਦੀ ਤੱਕ ਚੜ੍ਹ ਕੇ ਬੰਦ ਹੋਏ ਹਨ। ਬੀ.ਐੱਸ.ਈ. ਦੇ ਸਾਰੇ ਇੰਡੈਕਸ ਹਰੇ ਨਿਸ਼ਾਨ ਵਿਚ ਬੰਦ ਹੋਣ 'ਚ ਕਾਮਯਾਬ ਹੋਏ ਹਨ।
ਦਿੱਗਜ ਸੇਅਰਾਂ ਦੇ ਨਾਲ ਵੀਰਵਾਰ ਨੂੰ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਜ਼ੋਰਦਾਰ ਖਰੀਦਾਰੀ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 2.5 ਫੀਸਦੀ ਤੋਂ ਜ਼ਿਆਦਾ ਵੱਧ ਕੇ ਬੰਦ ਹੋਇਆ ਹੈ। ਜਦੋਂਕਿ ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 3.25 ਫੀਸਦੀ ਦੀ ਉਛਾਲ ਦੇ ਨਾਲ ਬੰਦ ਹੋਣ ਵਿਚ ਕਾਮਯਾਬ ਹੋਇਆ ਹੈ।
ਅੰਤ ਵਿਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 416.4 ਅੰਕ ਯਾਨੀ ਕਿ 1.5 ਫੀਸਦੀ ਦੀ ਮਜ਼ਬੂਤੀ ਦੇ ਨਾਲ 27126.5 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 129.5 ਅੰਕ ਯਾਨੀ ਕਿ 1.6 ਫੀਸਦੀ ਦੀ ਉਛਾਲ ਦੇ ਨਾਲ 8159.3 ਦੇ ਪੱਧਰ 'ਤੇ ਬੰਦ ਹੋਇਆ ਹੈ।
ਸੋਨਾ ਫਿਸਲਿਆ, ਚਾਂਦੀ ਸਥਿਰ, ਜਾਣੋ ਅੱਜ ਦੇ ਭਾਅ
NEXT STORY