ਪੁਡੂਚੇਰੀ- ਕਈ ਵਾਰ ਆਰਥਕ ਤੰਗੀਆਂ ਕਾਰਨ ਇਨਸਾਨ ਹਾਰ ਜਾਂਦਾ ਹੈ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਉਹ ਖੁਦਕੁਸ਼ੀ ਜਿਹਾ ਕਦਮ ਚੁੱਕ ਲੈਂਦਾ ਹੈ। ਕੁਝ ਅਜਿਹਾ ਹੀ ਕੀਤਾ ਇਸ ਪਰਿਵਾਰ ਨੇ। ਪੁਡੂਚੇਰੀ ਸਥਿਤ ਅਰਵਿੰਦੋ ਆਸ਼ਰਮ ਕੰਪਲੈਕਸ 'ਚ ਰਹਿਣ ਵਾਲੇ ਇਕ ਪਰਿਵਾਰ ਨੂੰ ਜਦੋਂ ਸੁਪਰੀਮ ਕੋਰਟ ਨੇ ਘਰ ਖਾਲੀ ਕਰਨ ਦਾ ਹੁਕਮ ਦਿੱਤਾ ਤਾਂ ਉਸ ਸਮੇਂ ਪਰਿਵਾਰ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਘਟਨਾ 'ਚ ਮਾਂ ਅਤੇ ਉਸ ਦੀ ਦੋ ਧੀਆਂ ਦੀ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਬੀਤੀ 9 ਦਸੰਬਰ ਨੂੰ ਇਸ ਪਰਿਵਾਰ ਨੂੰ ਇਕ ਹਫਤੇ ਦੇ ਅੰਦਰ ਕੰਪਲੈਕਸ ਖਾਲੀ ਕਰਨ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਮਾਂ ਸ਼ਾਂਤੀਦੇਵੀ ਅਤੇ 5 ਭੈਣਾਂ ਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਤੋਂ ਘਰ ਖਾਲੀ ਕਰਾਇਆ ਗਿਆ ਤਾਂ ਉਹ ਖੁਦਕੁਸ਼ੀ ਕਰ ਲੈਣਗੀਆਂ।
ਮਾਂ ਸਮੇਤ ਧੀਆਂ ਨੇ ਪਾਣੀ ਦੀ ਟੰਕੀ 'ਤੇ ਚੜ੍ਹ ਗਈਆਂ। ਪੁਲਸ ਨੇ ਬਹੁਤ ਹੀ ਮੁਸ਼ੱਕਤ ਨਾਲ ਉਨ੍ਹਾਂ ਨੂੰ ਹੇਠਾਂ ਉਤਾਰਿਆ। ਇਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਮਹਿਲਾ ਪੁਲਸ ਥਾਣੇ ਲੈ ਜਾਇਆ ਗਿਆ।
ਵਿੰਡੋਜ਼ ਆਪ੍ਰੇਟਿੰਗ ਸਿਸਟਮ ਹੋਇਆ ਫ੍ਰੀ, ਇਥੋਂ ਕਰੋ ਡਾਊਨਲੋਡ
NEXT STORY