ਜਲੰਧਰ- ਐਪਲ ਦੇ ਵੱਡੀ ਸਕਰੀਨ ਵਾਲੇ ਆਈਫੋਨ 6 ਅਤੇ 6 ਪਲੱਸ ਸਤੰਬਰ ਮਹੀਨੇ 'ਚ ਲਾਂਚ ਕੀਤੇ ਗਏ ਅਤੇ ਇਹ ਮੰਗ 'ਚ ਵੀ ਹਨ। ਹੁਣ ਇਸ ਤਰ੍ਹਾਂ ਦੀਆਂ ਖਬਰਾਂ ਚਰਚਾਵਾਂ 'ਚ ਹਨ ਕਿ ਐਪਲ ਅਗਲੇ ਸਾਲ ਇਕ ਹੋਰ ਵੱਡਾ ਧਮਾਕਾ ਕਰਨ ਵਾਲੀ ਹੈ ਅਤੇ ਡਿਜ਼ਾਈਨਰਾਂ ਵਲੋਂ ਹੁਣ ਤੋਂ ਐਪਲ ਦੇ ਆਉਣ ਵਾਲੇ ਅਗਲੇ ਆਈਫੋਨ ਦੇ ਕਾਂਸਪੈਟ ਤਿਆਰ ਕੀਤੇ ਜਾ ਰਹੇ ਹਨ। ਡਿਜ਼ਾਈਨਰ ਮਾਰਟਿਨ ਹਜੇਕ ਨੇ ਅੰਦਾਜ਼ੇ ਨਾਲ ਐਪਲ ਦੇ ਆਉਣ ਵਾਲੇ ਆਈਫੋਨ ਦੀਆਂ ਤਸਵੀਰਾਂ ਪੇਸ਼ ਕੀਤੀਆਂ ਹਨ।
ਇਨ੍ਹਾਂ ਕਾਂਸੈਪਟ ਤਸਵੀਰਾਂ ਤੋਂ ਇਹ ਪਤਾ ਲੱਗਦਾ ਹੈ ਕਿ ਆਈਫੋਨ 7 ਦਾ ਸਾਈਜ਼ ਛੋਟਾ ਹੈ ਪਰ ਜ਼ਿਆਦਾ ਵਧੀਆ ਹੈ ਅਤੇ ਇਕ ਹੋਰ ਖਾਸ ਗੱਲ ਇਸ ਕਾਂਸੈਪਟ ਫੋਨ ਦੀ ਫੁੱਲ ਸਕਰੀਨ ਡਿਸਪਲੇ ਹੈ। ਇਸ ਫੋਨ 'ਚ ਸਪੀਕਰ ਬਿਲਕੁੱਲ ਉਪਰ ਸ਼ਿਫਟ ਕੀਤਾ ਗਿਆ ਹੈ। ਹਜੇਕ ਨੇ ਕਿਹਾ ਕਿ ਬਿਜ਼ਨੈਸ ਇਨਸਾਈਡਰ ਦੇ ਟੈਕਨਾਲੋਜੀ ਸੰਪਦਾਕ ਸਟੀਵਨ ਟਵੀਡੀ ਦੇ ਆਈਡਿਆ ਅਨੁਸਾਰ ਬਣੇ ਇਸ ਨਵੇਂ ਮਾਡਲ ਦਾ ਮੈਂ ਅੰਦਾਜ਼ਾ ਲਗਾ ਸਕਦਾ ਹਾਂ ਕਿ ਨਵਾਂ ਆਈਫੋਨ ਪੁਰਾਣੇ ਆਈਫੋਨ ਵਰਗਾ ਹੋ ਸਕਦਾ ਹੈ।
ਹੁਣ ਇਹ ਫੋਨ ਦੇਖਣ 'ਚ ਕਿਵੇਂ ਦਾ ਹੋਵੇਗਾ ਕੋਈ ਵੀ ਇਸ ਦਾ ਅੰਦਾਜ਼ਾ ਨਹੀਂ ਲੱਗਾ ਸਕਦਾ। ਨਵਾਂ ਆਈਫੋਨ ਤਾਂ 2015 ਸਤੰਬਰ ਮਹੀਨੇ 'ਚ ਹੀ ਦੇਖਣ ਨੂੰ ਮਿਲੇਗਾ ਅਤੇ ਅਜੇ ਐਪਲ ਵਲੋਂ ਇਨ੍ਹਾਂ ਕਾਂਸੈਪਟਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਜਿਸ ਨਾਲ ਅਜੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਸਿਰਫ ਕਾਂਸੈਪਟ ਹੀ ਹੈ ਅਤੇ ਅਸਲ 'ਚ ਆਈਫੋਨ ਦੇ ਡਿਜ਼ਾਈਨ ਅਤੇ ਨਾਮ ਨੂੰ ਲੈ ਕੇ ਕੁਝ ਕਿਹਾ ਨਹੀਂ ਜਾ ਸਕਦਾ।
ਲਖਵੀ ਨੂੰ ਜ਼ਮਾਨਤ ਮਿਲਣਾ ਮੰਦਭਾਗਾ: ਰਾਜਨਾਥ
NEXT STORY