ਪੇਸ਼ਾਵਰ— ਪਾਕਿਸਤਾਨ ਦੇ ਪੇਸ਼ਾਵਰ ਆਰਮੀ ਸਕੂਲ ਵਿਚ ਹੋਏ ਅੱਤਵਾਦੀ ਹਮਲੇ ਵਿਚ ਜ਼ਾਲਮਾਂ ਨੇ ਬੱਚਿਆਂ ਸਮੇਤ ਕਈਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਪਰ ਜੋ ਸਕੂਲ ਦੀ ਪ੍ਰਿੰਸੀਪਲ ਨਾਲ ਕੀਤਾ, ਉਹ ਸੁਣ ਕੇ ਤਾਂ ਹਰ ਕਿਸੇ ਦੀ ਰੂਹ ਕੰਬ ਗਈ। ਬੇਰਹਿਮ ਲੋਕਾਂ ਨੇ ਸਕੂਲ ਦੀ ਪ੍ਰਿੰਸੀਪਲ ਤਾਹਿਰਾ ਕਾਜ਼ੀ ਨੂੰ ਮਾਸੂਮ ਬੱਚਿਆਂ ਦੇ ਸਾਹਮਣੇ ਜ਼ਿੰਦਾ ਸਾੜ ਦਿੱਤਾ। ਜੇ ਤਾਹਿਰਾ ਨੂੰ ਮਾਰਨਾ ਹੀ ਸੀ ਤਾਂ ਉਸ ਨੂੰ ਵੀ ਬਾਕੀਆਂ ਵਾਂਗ ਗੋਲੀਆਂ ਨਾਲ ਮਾਰਿਆ ਜਾ ਸਕਦਾ ਸੀ ਪਰ ਇਸ ਮੌਤ ਨੇ ਸਾਬਤ ਕਰ ਦਿੱਤਾ ਕਿ ਕੋਈ ਗੱਲ ਸੀ, ਜਿਸ ਦਾ ਬਦਲਾ ਇਹ ਦਹਿਸ਼ਤਗਰਦੀ ਉਸ ਪਾਕ-ਸਾਫ ਰੂਹ ਤੋਂ ਲੈਣਾ ਚਾਹੁੰਦੇ ਸੀ ਤੇ ਉਹ ਗੱਲ ਸੀ ਉਸ ਦਾ ਜਵਾਨੀ ਵਿਚ ਇਕ ਆਰਮੀ ਵਾਲੇ ਨਾਲ ਪਿਆਰ ਕਰਨਾ ਅਤੇ ਉਸ ਨਾਲ ਵਿਆਹ ਰਚਾਉਣਾ। ਤਾਲਿਬਾਨੀ ਅੱਤਵਾਦੀਆਂ ਨੂੰ ਇਸ ਗੱਲ ਦੀ ਖੁਣਸ ਸੀ, ਜਿਸ ਕਾਰਨ ਉਨ੍ਹਾਂ ਨੇ ਤਾਹਿਰਾ ਨੂੰ ਇੰਨੀਂ ਬੇਰਹਿਮੀ ਨਾਲ ਮਾਰਿਆ।
ਜਾਣਕਾਰੀ ਮੁਤਾਬਕ ਤਾਹਿਰਾ ਪਾਕਿ ਦੇ ਆਰਮੀ ਵਿਚ ਕਰਨਲ ਰਹੇ ਕਾਜ਼ੀ ਜਫਰਉਲਾਹ ਨਾਲ ਵਿਆਹ ਕੀਤਾ ਸੀ। ਪਾਕਿਸਤਾਨ ਦੇ ਇਤਿਹਾਸ ਵਿਚ ਸਭ ਤੋਂ ਖੂਨ ਦਿਨ ਬਣ ਚੁੱਕੇ 16 ਦਸੰਬਰ ਦਾ ਜ਼ਿਕਰ ਇਤਿਹਾਸ ਵਿਚ ਜਦੋਂ ਵੀ ਆਵੇਗਾ ਤਾਂ ਤਾਹਿਰਾ ਦਾ ਜ਼ਿਕਰ ਇਕ ਸ਼ਹੀਦ ਦੇ ਤੌਰ 'ਤੇ ਹੋਵੇਗਾ। 16 ਦਸੰਬਰ ਨੂੰ ਤਾਹਿਰਾ ਹਰ ਰੋਜ਼ ਵਾਂਗ ਸਵੇਰੇ ਸਕੂਲ ਪਹੁੰਚੀ ਸੀ ਪਰ ਉਹ ਮੁੜ ਕਦੇ ਘਰ ਵਾਪਸ ਨਾ ਆ ਸਕੀ। ਜ਼ਿਕਰਯੋਗ ਹੈ ਕਿ ਇਸ ਭਿਆਨਕ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅੱਤਵਾਦੀਆਂ ਦੇ ਪ੍ਰਤੀ ਸਖਤ ਰੱਵਈਆ ਅਪਣਾਉਂਦੇ ਹੋਏ ਅੱਤਵਾਦੀਆਂ ਨੂੰ ਫਾਂਸੀ ਦਿੱਤੇ ਜਾਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਤਕਰੀਬਨ 800 ਅੱਤਵਾਦੀਆਂ ਨੂੰ ਫਾਂਸੀ ਦਿੱਤੇ ਜਾਣ ਦਾ ਰਸਤਾ ਖੁੱਲ੍ਹ ਗਿਆ।
ਆਸਟ੍ਰੇਲੀਆ 'ਚ ਜਲੰਧਰੀ ਮੁੰਡਾ ਬਣਿਆ ਪੁਲਸ ਅਫਸਰ
NEXT STORY