ਜਲੰਧਰ-ਲਾਇਲਪੁਰ ਖਾਲਸਾ ਕਾਲਜ ਜਲੰਧਰ ਲਈ ਮਾਣ ਵਾਲੀ ਗੱਲ ਹੈ ਕਿ ਇਥੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਮਹਾਨ ਪ੍ਰਾਪਤੀਆਂ ਕੀਤੀਆਂ ਹਨ। ਕਾਲਜ ਦੇ ਕਈ ਸਾਬਕਾ ਵਿਦਿਆਰਥੀਆਂ ਨੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਕਈ ਅਹਿਮ ਅਹੁਦੇ ਪ੍ਰਾਪਤ ਕੀਤੇ ਹਨ। ਪਿਛਲੇ ਦਿਨੀਂ ਕਾਲਜ ਤੋਂ 2007 'ਚ ਬੀ. ਕਾਮ ਕਰ ਚੁੱਕੇ ਸਰਬਜੀਤ ਸਿੰਘ ਮੈਥੋਨ ਦੀ ਆਸਟ੍ਰੇਲੀਆ ਦੀ ਨਿਊ ਸਾਊਥ ਵੇਲਸ ਪੁਲਸ ਫੋਰਸ 'ਚ ਬਤੌਰ ਪੁਲਸ ਅਫਸਰ ਵਜੋਂ ਨਿਯੁਕਤੀ ਹੋਈ। ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ.ਗੁਰਪਿੰਦਰ ਸਿੰਘ ਸਮਰਾ ਤੇ ਪੂਰੇ ਸਟਾਫ ਵਲੋਂ ਸਰਬਜੀਤ ਸਿੰਘ ਮੈਥੋਨ ਤੇ ਕਾਲਜ ਵਿਖੇ ਆਏ ਸਰਬਜੀਤ ਸਿੰਘ ਦੇ ਮਾਤਾ-ਪਿਤਾ ਨੂੰ ਖਾਸ ਤੌਰ 'ਤੇ ਵਧਾਈ ਦਿੱਤੀ ਗਈ।
ਪੰਜਾਬ ਦੀ ਇੰਦਰਪਾਲ ਕੌਰ ਨਿਊਯਾਰਕ 'ਚ ਬਣੀ ਪੁਲਸ ਅਫਸਰ
NEXT STORY