ਬੀਜਿੰਗ— ਭੈਣਾਂ ਚਾਹੇ ਜੁੜਵਾ ਹੋਣ ਪਰ ਉਨ੍ਹਾਂ ਦੀਆਂ ਭਾਵਨਾਵਾਂ ਵੱਖ-ਵੱਖ ਹੋ ਸਕਦੀਆਂ ਹਨ ਤੇ ਉਨ੍ਹਾਂ ਭਾਵਨਾਵਾਂ ਨਾਲ ਜੁੜੇ ਲੋਕ ਵੀ। ਖਾਸ ਤੌਰ 'ਤੇ ਜੇ ਗੱਲ ਪਿਆਰ ਜਾਂ ਪਤੀ ਦੀ ਹੋਵੇ ਪਰ ਇੱਥੇ ਸ਼ਾਇਦ ਧੋਖੇਬਾਜ਼ ਭੈਣ ਆਪਣੇ ਜੁੜਵਾ ਹੋਣ ਦਾ ਫਾਇਦਾ ਲੈਣਾ ਨਾ ਭੁੱਲੀ ਤੇ ਆਪਣੀ ਜੁੜਵਾ ਭੈਣ ਦੇ ਪਤੀ ਨਾਲ ਹੀ ਪਿਆਰ ਦੀਆਂ ਪੀਂਘਾ ਝੂਟਣ ਲੱਗ ਪਈ।
ਮਾਮਲਾ ਹੈ ਚੀਨ ਦਾ, 29 ਸਾਲਾ ਟਿੰਗ ਸੂ ਨਾਂ ਦੀ ਇਕ ਔਰਤ ਨੇ ਆਪਣੇ ਪਤੀ ਨੂੰ ਆਪਣੀ ਹੀ ਜੁੜਵਾ ਭੈਣ ਦੇ ਨਾਲ ਨਗਨ ਅਵਸਥਾ ਵਿਚ ਰੰਗੇ ਹੱਥੀਂ ਫੜ ਲਿਆ। ਟਿੰਗ ਸੂ ਨੇ ਮੋਬਾਈਲ ਫੋਨ ਟਰੈਕਰ ਦੀ ਮਦਦ ਨਾਲ ਆਪਣੇ ਪਤੀ ਦੀ ਕਾਰ ਦਾ ਪਿੱਛਾ ਕੀਤਾ। ਅੱਗੇ ਜਾ ਕੇ ਉਨ੍ਹਾਂ ਦੀ ਕਾਰ ਜਦੋਂ ਕਾਫੀ ਦੇਰ ਤੱਕ ਰੁਕੀ ਰਹੀ ਤਾਂ ਟਿੰਗ ਸੂ ਨੇ ਜਾ ਕੇ ਕਾਰ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿੱਥੇ ਅੰਦਰ ਦਾ ਨਜ਼ਾਰਾ ਦੇਖ ਕੇ ਉਹ ਹੈਰਾਨ-ਪਰੇਸ਼ਾਨ ਰਹਿ ਗਈ। ਕਾਰ ਦੇ ਅੰਦਰ ਉਸ ਦਾ ਪਤੀ ਅਤੇ ਭੈਣ ਨਗਨ ਅਵਸਥਾ ਵਿਚ ਸਨ। ਟਿੰਗ ਨੇ ਦੋਹਾਂ ਨੂੰ ਉਸੇ ਹਾਲਤ ਵਿਚ ਕਾਰ ਤੋਂ ਬਾਹਰ ਕੱਢ ਦਿੱਤਾ ਤੇ ਆਉਣ-ਜਾਣ ਵਾਲਿਆਂ ਲਈ ਉਹ ਤਮਾਸ਼ਾ ਬਣ ਗਏੇ। ਇੰਨਾਂ ਹੀ ਨਹੀਂ ਮੋਹਤਰਮਾ ਕਾਰ ਲੈ ਕੇ ਉਥੋਂ ਰਵਾਨਾ ਹੋ ਗਈ, ਜਿਸ ਕਾਰਨ ਉਸ ਦੇ ਪਤੀ ਅਤੇ ਭੈਣ ਦਾ ਕਾਫੀ ਦੇਰ ਤੱਕ ਸੜਕ 'ਤੇ ਤਮਾਸ਼ਾ ਬਣਦਾ ਰਿਹਾ ਅਤੇ ਆਉਣ-ਜਾਣ ਵਾਲੇ ਉਨ੍ਹਾਂ ਦੀਆਂ ਤਸਵੀਰਾਂ ਖਿੱਚਦੇ ਰਹੇ। ਇੰਨਾਂ ਹੀ ਨਹੀਂ ਸ਼ੋਸ਼ਲ ਮੀਡੀਆ 'ਤੇ ਲੋਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਵੀ ਕੀਤੀਆਂ, ਜੋ ਕਿ ਵਾਇਰਲ ਹੋ ਗਈਆਂ।
ਤਾਹਿਰਾ ਨੂੰ ਇਸ ਕਰਕੇ ਅੱਤਵਾਦੀਆਂ ਨੇ ਬੇਰਹਿਮੀ ਨਾਲ ਮਾਰਿਆ (ਦੇਖੋ ਤਸਵੀਰਾਂ)
NEXT STORY