ਮੈਲਬੋਰਨ-(ਮਨਦੀਪ ਸਿੰਘ ਸੈਣੀ)-ਆਸਟ੍ਰੇਲੀਆ ਦੇ ਇਕ ਘਰ ਵਿਚ 8 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਮੀਡੀਆ ਵਿਚ ਆ ਰਹੀਆਂ ਖਬਰਾਂ ਦੇ ਮੁਤਾਬਕ ਸਾਰੇ ਬੱਚਿਆਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਆਸਟ੍ਰੇਲੀਆਈ ਪੁਲਸ ਦੇ ਅਨੁਸਾਰ, ਇਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਉੱਤਰੀ ਕਵੀਂਸਲੈਂਡ ਵਿਚ ਕੇਯਨਰਸ ਦੇ ਇਕ ਘਰ ਵਿਚ ਮਿਲੀ ਹੈ। ਬੱਚਿਆਂ ਦੀ ਉਮਰ 18 ਮਹੀਨਿਆਂ ਤੋਂ 15 ਸਾਲ ਦੇ ਵਿਚ ਸੀ। ਚਾਕੂ ਲੱਗਣ ਨਾਲ ਜ਼ਖਮੀ 34 ਸਾਲਾ ਮਹਿਲਾ ਨੂੰ ਵੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਅਜੇ ਤੱਕ ਇਨ੍ਹਾਂ ਬੱਚਿਆਂ ਅਤੇ ਮਹਿਲਾ ਦੇ ਵਿਚ ਕੀ ਸੰਬੰਧ ਸਪੱਸ਼ਟ ਨਹੀਂ ਹੋ ਸਕਿਆ ਹੈ।
ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਕਵੀਂਸਲੈਂਡ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਕੇਯਨਰਸ ਦੇ ਮਨੋਰਾ ਸਟ੍ਰੀਟ ਦੇ ਇਕ ਘਰ ਤੋਂ ਮਹਿਲਾ ਦੇ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੀ ਸੂਚਨਾ ਮਿਲੀ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਜਾਂਚ-ਪੜਤਾਲ ਦੌਰਾਨ ਪੁਲਸ ਨੂੰ ਇਨ੍ਹਾਂ ਸਾਰੇ ਬੱਚਿਆਂ ਦੀਆਂ ਲਾਸ਼ਾਂ ਵੀ ਮਿਲੀਆਂ ਹਨ। ਪੁਲਸ ਨੇ ਫਿਲਹਾਲ ਆਪਣੇ ਬੱਚਿਆਂ ਨੂੰ ਚਾਕੂ ਮਾਰੇ ਜਾਣ ਦੇ ਬਾਰੇ ਵਿਚ ਕੁਝ ਨਹੀਂ ਕਿਹਾ ਜਾਂਦਾ ਹੈ। ਇਸ ਘਟਨਾ 'ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਅਬੋਟ ਨੇ ਸੋਗ ਜ਼ਾਹਰ ਕਰਦੇ ਹੋਏ ਕਿਹਾ ਇਹ ਇਕ ਘਿਨੌਣਾ ਅਪਰਾਧ ਹੈ।
'ਅਸੀਂ ਸਾਰੇ ਬੱਚਿਆਂ ਨੂੰ ਮਾਰ ਦਿੱਤਾ... ਹੁਣ ਅਸੀਂ ਕੀ ਕਰੀਏ'
NEXT STORY