ਪੇਸ਼ਾਵਰ— ਅਸੀਂ ਆਡੀਟੋਰੀਅਮ ਵਿਚ ਮੌਜੂਦ ਸਾਰੇ ਬੱਚਿਆਂ ਨੂੰ ਮਾਰ ਦਿੱਤਾ ਹੈ... ਹੁਣ ਅਸੀਂ ਕੀ ਕਰੀਏ? ਇਹ ਸ਼ਬਦ ਸਨ, ਉਨ੍ਹਾਂ ਬੇਰਹਿਮ ਅੱਤਵਾਦੀਆਂ ਦੇ, ਜਿਨ੍ਹਾਂ ਨੇ ਆਡੀਟੋਰੀਅਮ ਵਿਚ ਮੌਜੂਦ ਸਾਰੇ ਬੱਚਿਆਂ 'ਤੇ ਅੰਨ੍ਹੇਵਾਹ ਗੋਲੀਆਂ ਬਰਸਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਗੋਲੀਆਂ ਚਲਾਉਣ ਤੋਂ ਬਾਅਦ ਤਾਲਿਬਾਨੀ ਹਮਲਾਵਰਾਂ 'ਚ ਸ਼ਾਮਲ ਇਕ ਅੱਤਵਾਦੀ ਨੇ ਆਪਣੇ ਆਕਾ ਤੋਂ ਇਹੀ ਪੁੱਛਿਆ ਸੀ। ਜ਼ਿਕਰਯੋਗ ਹੈ ਕਿ ਆਡੀਟੋਰੀਅਮ ਵਿਚ 100 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ।
ਹਾਲੀਆ ਇਤਿਹਾਸ ਵਿਚ ਬੱਚਿਆਂ ਦੇ ਖਿਲਾਫ ਸਭ ਤੋਂ ਭਿਆਨਕ ਹਮਲਿਆਂ ਵਿਚ ਸ਼ਾਮਲ ਇਸ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਆਤਮਘਾਤੀ ਹਮਲਾਵਰਾਂ ਦੇ ਆਕਾ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ, 'ਫੌਜ ਦੇ ਲੋਕਾਂ ਦਾ ਇੰਤਜ਼ਾਰ ਕਰੋ, ਖੁਦ ਨੂੰ ਧਮਾਕੇ ਨਾਲ ਉਡਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਮਾਰ ਦਿਓ।' ਡਾਨ ਅਖਬਾਰ ਦੇ ਮੁਤਾਬਕ ਇਕ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਮੰਗਲਵਾਰ ਨੂੰ ਹਮਲਾਵਰਾਂ ਅਤੇ ਉਨ੍ਹਾਂ ਦੇ ਆਕਾ ਦੇ ਵਿਚ ਹੋਈ ਆਖਰੀ ਗੱਲਬਾਤ ਵਿਚ ਇਹ ਗੱਲਾਂ ਸ਼ਾਮਲ ਸਨ। ਅਖਬਾਰ ਨੇ ਦੱਸਿਆ ਕਿ ਪਾਕਿਸਤਾਨ ਨੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਅਤੇ ਉਸ ਨੂੰ 'ਅਬੂਜਰ' ਅਤੇ ਉਨ੍ਹਾਂ ਦੇ ਆਕਾ 'ਕਮਾਂਡਰ' ਉਮਰ ਦੇ ਵਿਚ ਹੋਈ ਗੱਲਬਾਤ ਦੀ ਕਾਪੀ ਮਿਲੀ ਹੈ। ਇਸ ਨੇ ਦੱਸਿਆ ਕਿ ਉਮਰ ਨਾਰਯ ਅਤੇ ਉਮਰ ਖਲੀਫਾ ਦੇ ਨਾਵਾਂ ਨਾਲ ਜਾਣਿਆ ਜਾਣ ਵਾਲਾ ਉਮਰ ਅਦੀਜ਼ਈ ਸੀਮਾਂਤ ਖੇਤਰ ਪੇਸ਼ਾਵਰ ਦਾ ਇਕ ਸੀਨੀਅਰ ਅੱਤਵਾਦੀ ਹੈ।
ਸੁਰੱਖਿਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਸ ਨੇ ਅਫਗਾਨਿਸਤਾਨ ਦੇ ਨਾਂਗਰਹਾਰ ਸੂਬੇ ਦੇ ਨਾਜੀਆਂ ਜ਼ਿਲੇ ਤੋਂ ਫੋਨ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਤਾਲਿਬਾਨ ਮੁਖੀ ਮੁੱਲਾ ਫਜ਼ਲਉੱਲਾ ਸਮੇਤ 16 ਤਾਲਿਬਾਨੀ ਅੱਤਵਾਦੀਆਂ ਨੇ ਪੇਸ਼ਾਵਰ ਕਤਲੇਆਮ ਦੀ ਸਾਜ਼ਿਸ਼ ਰਚੀ ਸੀ, ਜਿਸ ਵਿਚ 132 ਵਿਦਿਆਰਥੀਆਂ ਸਮੇਤ 148 ਲੋਕਾਂ ਦੀ ਮੌਤ ਹੋ ਗਈ ਸੀ।
ਪਤੀ ਜੁੜਵਾ ਭੈਣ ਨਾਲ ਨਿਊਡ ਮਿਲਿਆ ਤਾਂ ਪਤਨੀ ਕਰ 'ਤਾ ਕਾਰਾ (ਦੇਖੋ ਤਸਵੀਰਾਂ)
NEXT STORY