ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਅਭਿਨੇਤਾ ਫਰਹਾਨ ਅਖਤਰ ਦੀ ਫਿਲਮ 'ਵਜ਼ੀਰ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਫਰਹਾਨ ਇਕ ਏ. ਟੀ. ਐੱਸ. ਅਫਸਰ ਦਾ ਕਿਰਦਾਰ ਅਦਾ ਕਰ ਰਹੇ ਹਨ ਜਦੋਂ ਕਿ ਅਮਿਤਾਭ ਬੱਚਨ ਇਕ ਚੈੱਸ ਮਾਸਟਰ ਦੇ ਕਿਰਦਾਰ 'ਚ ਹਨ। ਅਮਿਤਾਭ ਇਸ ਫਿਲਮ 'ਤ ਅਪਾਹਿਜ ਆਦਮੀ ਦੇ ਕਿਰਦਾਰ 'ਚ ਹਨ ਅਤੇ ਉਹ ਟੀਜ਼ਰ 'ਚ ਵ੍ਹਈਲਚੇਅਰ 'ਤੇ ਬੈਠੇ ਦਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਚ ਕਈ ਐਕਸ਼ਨ ਸੀਕਵੈਂਸ ਕਰਦੇ ਨਜ਼ਰ ਆ ਰਹੇ ਫਰਹਾਨ ਅਖਤਰ ਨੇ ਆਪਣੇ ਕਿਰਦਾਰ ਲਈ ਖੁਦ ਨੂੰ ਫਿੱਟ ਕਰਨ ਲਈ ਕਈ ਮਹੀਨਿਆਂ ਤੱਕ ਟਰੇਨਿੰਗ ਲਈ ਹੈ। ਫਿਲਮ 'ਚ ਅਦਿਤੀ ਰਾਓ ਹੈਦਰੀ ਵੀ ਅਹਿਮ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦੀ ਜ਼ਿੰਮੇਵਾਰੀ ਰਾਜੁਮਾਰ ਹਿਰਾਨੀ ਅਤੇ ਵਿਦੁ ਵਿਨੋਦ ਚੋਪੜਾ ਨੇ ਲਈ ਹੈ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।
ਆਪਣਾ ਸਟਾਈਲ ਖੁਦ ਤੈਅ ਕਰਦੀ ਹੈ ਕੈਟਰੀਨਾ
NEXT STORY