ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇਸ ਗੱਲ ਨੂੰ ਲੈ ਕੇ ਖੁਸ਼ ਹਨ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਨੇ ਇਥੇ ਇਕ ਹੀ ਪੁਰਸਕਾਰ ਸਮਾਰੋਹ 'ਚ ਪੁਰਸਕਾਰ ਜਿੱਤੇ ਹਨ। 72 ਸਾਲਾਂ ਅਮਿਤਾਭ ਅਤੇ 38 ਸਾਲਾਂ ਅਭਿਸ਼ੇਕ ਦੋਹਾਂ ਨੂੰ ਵੱਖ-ਵੱਖ ਵਰਗਾਂ ਦੇ ਤਹਿਤ ਬਿੱਗ ਸਟਾਰ ਇੰਟਰਟੇਨਮੈਂਟ 'ਚ ਨਾਮਜ਼ਦ ਕੀਤਾ ਗਿਆ ਸੀ। ਅਮਿਤਾਭ ਨੂੰ ਉਨ੍ਹਾਂ ਦੀ ਫਿਲਮ 'ਭੂਤਨਾਥ ਰਿਟਰਨਸ' ਅਤੇ ਅਭਿਸ਼ੇਕ ਨੂੰ ਫਿਲਮ 'ਹੈੱਪੀ ਨਿਊ ਈਅਰ' ਲਈ ਨਾਮਜ਼ਦ ਕੀਤਾ ਗਿਆ ਸੀ। ਬਿੱਗ ਬੀ ਨੇ ਆਪਣੇ ਬੇਟੇ ਨਾਲ ਇਸ ਪੁਰਸਕਾਰ ਸਮਾਰੋਹ ਦਾ ਮੰਚ ਸਾਂਝਾ ਕਰਨ ਨਾਲ ਜੁੜੀਆਂ ਆਪਣੀਆਂ ਭਾਵਨਾਵਾਂ ਨੂੰ ਟਵਿੱਟਰ ਰਾਹੀ ਪੇਸ਼ ਕੀਤਾ ਹੈ।
ਅਮਿਤਾਭ ਨੇ ਟਵੀਟ ਕੀਤਾ, ''ਜ਼ਿੰਦਗੀ 'ਚ ਅਜਿਹੇ ਬਹੁਤ ਹੀ ਘੱਟ ਮੌਕੇ ਹੁੰਦੇ ਹਨ ਜਦੋਂ ਪਿਤਾ ਅਤੇ ਪੁੱਤਰ ਦੋਹਾਂ ਨੂੰ ਇਕ ਮੰਚ 'ਤੇ ਇਕ ਹੀ ਸਮੇਂ 'ਤੇ ਸਨਮਾਨਤ ਕੀਤਾ ਜਾਂਦਾ ਹੈ। ਇਹ ਮਾਣ ਵਾਲਾ ਪੱਲ ਹੈ।'' ਅਮਿਤਾਭ ਨੇ ਇਕ ਤਸਵੀਰ ਵੀ ਸਾਂਝੀ ਕੀਤੀ, ਜਿਸ 'ਚ ਉਹ ਦੋਵੇਂ ਆਪਣੀ-ਆਪਣੀ ਟ੍ਰਾਫੀਆਂ ਫੜੇ ਹੋਏ ਹਨ। ਅਭਿਸ਼ੇਕ ਨੂੰ 'ਹੈੱਪੀ ਨਿਊ ਈਅਰ' ਲਈ 'ਬਿੱਗ ਸਟਾਰ ਮੋਸਟ ਇੰਟਰਟੇਨਿੰਗ ਐਕਟਰ ਇਨ ਕਾਮੇਡੀ ਫਿਲਮ-ਮੇਲ' ਦਾ ਪੁਰਸਕਾਰ ਮਿਲਿਆ ਅਤੇ ਅਮਿਤਾਭ ਨੂੰ 'ਭੂਤਨਾਥ ਰਿਟਰਨਸ' ਲਈ 'ਬਿੱਗ ਸਟਾਰ ਮੋਸਟ ਇੰਟਰਟੇਨਿੰਗ ਐਕਟਰ ਇਨ ਸੋਸ਼ਲ ਡਰਾਮਾ ਫਿਲਮ-ਮੇਲ' ਦਾ ਪੁਰਸਕਾਰ ਮਿਲਿਆ।
ਮੀਕਾ ਸਿੰਘ ਨੇ ਕਰੀਨਾ ਨਾਲ ਕੀਤੀ 'ਗੰਦੀ ਬਾਤ'
NEXT STORY