ਮੁੰਬਈ- ਬਾਲੀਵੁੱਡ 'ਚ ਆਏ ਦਿਨ ਕੋਈ ਨਾ ਕੋਈ ਸੈਲੇਬ੍ਰਿਟੀ ਆਪਣੀਆਂ ਅਜੀਬੋ-ਗਰੀਬ ਹਰਕਤਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਇਸ 'ਚ ਕੋਈ ਕਿਸੇ ਪ੍ਰੋਗਰਾਮ 'ਚ ਆਪਣੀ ਹਰਕਤ ਕਾਰਨ ਜਾਂ ਫਿਰ ਪੋਸਟਰ ਤੇ ਬੋਲਡ ਤਸਵੀਰਾਂ ਕਾਰਨ ਵਿਵਾਦਾਂ ਨਾਲ ਘਿਰਿਆ ਰਹਿੰਦਾ ਹੈ। ਅੱਜ ਕੁਝ ਅਜਿਹੀਆਂ ਹੀ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ, ਜਿਨ੍ਹਾਂ ਸਬੰਧੀ ਕੁਝ ਜ਼ਿਆਦਾ ਕਹਿਣ ਦੀ ਲੋੜ ਨਹੀਂ ਹੈ ਕਿਉਂਕਿ ਤਸਵੀਰਾਂ ਖੁਦ ਹੀ ਪੂਰੀ ਕਹਾਣੀ ਬਿਆਨ ਕਰ ਦੇਣਗੀਆਂ।
ਜਿਹੜੇ ਸੈਲੇਬ੍ਰਿਟੀਜ਼ ਆਪਣੀ ਹਰਕਤਾਂ ਕਾਰਨ ਵਿਵਾਦਾਂ 'ਚ ਆਏ, ਉਨ੍ਹਾਂ ਵਿਚ ਸਿਧਾਰਥ ਮਲਹੋਤਰਾ ਤੇ ਕੈਟਰੀਨਾ ਕੈਫ, ਸ਼ਾਹਰੁਖ ਖਾਨ ਤੇ ਹਾਲੀਵੁੱਡ ਐਕਟਰ ਜੌਨ ਬੈਰੋਮੈਨ ਦਾ ਲਿਪਲੌਕ, ਅਜੇ ਦੇਵਗਨ ਦਾ ਐਸ਼ਵਰਿਆ ਰਾਏ ਨੂੰ ਪ੍ਰੋਗਰਾਮ ਦੌਰਾਨ ਕਿੱਸ ਕਰਨਾ, ਟਵਿੰਕਲ ਖੰਨਾ ਵਲੋਂ ਅਕਸ਼ੇ ਕੁਮਾਰ ਦੀ ਜੀਨਜ਼ ਦੀ ਜ਼ਿੱਪ ਖੋਲ੍ਹਣਾ, ਬਾਲੀਵੁੱਡ ਦੀ ਬੋਲਡ ਅਭਿਨੇਤਰੀ ਨੀਤੂ ਚੰਦਰਾ ਵਲੋਂ ਹੌਟ ਫੋਟੋਸ਼ੂਟ ਕਰਵਾਉਣਾ, ਮੀਕਾ ਸਿੰਘ ਦਾ ਰਾਖੀ ਸਾਵੰਤ ਨੂੰ ਕਿੱਸ ਕਰਨਾ ਤੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੀ ਪਾਇਲ ਰੋਹਤਗੀ ਦਾ ਡਰੈੱਸ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ ਸ਼ਾਮਲ ਹੈ।
ਆਈਟਮ ਗਰਲ ਬਣ ਸ਼ਰੂਤੀ ਨੇ ਇਸ ਗਾਣੇ 'ਚ ਬਿਖੇਰੇ ਹੁਸਨ ਦੇ ਜਲਵੇ (ਵੀਡੀਓ)
NEXT STORY