ਨਵੀਂ ਦਿੱਲੀ- ਆਮਿਰ ਖਾਨ ਦੀ ਫਿਲਮ 'ਪੀਕੇ' ਵਿਚ ਮਿਲੇ ਕਿਰਦਾਰ ਨੇ ਅੰਨ੍ਹੇ ਦੀ ਐਕਟਿੰਗ ਕਰਕੇ ਭੀਖ ਮੰਗਣ ਵਾਲੇ ਵਿਅਕਤੀ ਦੀ ਜ਼ਿੰਦਗੀ ਬਦਲ ਦਿੱਤੀ। ਕੁਝ ਸਮਾਂ ਪਹਿਲਾਂ ਤੱਕ ਸੜਕ ਦੇ ਕੰਢੇ ਗੁਜ਼ਾਰਾ ਕਰਨ ਵਾਲੇ ਮਨੋਜ ਰਾਏ ਕੋਲ ਹੁਣ ਆਪਣੇ ਪਿੰਡ ਦੀ ਦੁਕਾਨ ਵਿਚ ਨੌਕਰੀ, ਫੇਸਬੁੱਕ ਅਕਾਊਂਟ ਅਤੇ ਗਰਲਫ੍ਰੈਂਡ ਹੈ। 39 ਸਾਲਾ ਮਨੋਜ ਕੁਝ ਮਹੀਨੇ ਪਹਿਲਾਂ ਤੱਕ ਦਿੱਲੀ ਦੇ ਜੰਤਰ-ਮੰਤਰ 'ਤੇ ਅੰਨ੍ਹਾ ਬਣ ਕੇ ਭੀਖ ਮੰਗਦਾ ਸੀ। ਮਨੋਜ ਮੁਤਾਬਕ ਕੁਝ ਮਹੀਨੇ ਪਹਿਲਾਂ ਦੋ ਲੋਕ ਮੇਰੇ ਕੋਲ ਆਏ ਅਤੇ ਮੈਨੂੰ ਪੁੱਛਿਆ ਕਿ ਕੀ ਉਹ ਐਕਟਿੰਗ ਕਰ ਸਕਦਾ ਹੈ?
ਮੈਂ ਉਨ੍ਹਾਂ ਨੂੰ ਕਿਹਾ ਕਿ ਦੋ ਸਮੇਂ ਦੀ ਰੋਟੀ ਲਈ ਐਕਟਿੰਗ ਹੀ ਮੇਰਾ ਆਸਰਾ ਹੈ। ਉਨ੍ਹਾਂ ਨੇ ਮੈਨੂੰ 20 ਰੁਪਏ ਦਾ ਨੋਟ ਅਤੇ ਇਕ ਫੋਨ ਨੰਬਰ ਦਿੱਤਾ ਅਤੇ ਚਲੇ ਗਏ। ਮੈਂ ਫੋਨ ਕੀਤਾ, ਜਿਸ ਵਿਅਕਤੀ ਨੇ ਫੋਨ ਚੁੱਕਿਆ, ਉਸ ਨੇ ਮੈਨੂੰ ਨਹਿਰੂ ਸਟੇਡੀਅਮ ਬੁਲਾਇਆ। ਮਨੋਜ ਨੇ ਕਿਹਾ ਕਿ ਮੈਂ ਅਗਲੇ ਹੀ ਦਿਨ ਉਥੇ ਗਿਆ। ਮੈਨੂੰ ਸੱਤ ਹੋਰ ਭਿਖਾਰੀਆਂ ਨਾਲ ਇਕ ਪਾਸੇ ਲਿਜਾਇਆ ਗਿਆ, ਜਿਥੇ ਮੇਰਾ ਆਡੀਸ਼ਨ ਹੋਇਆ। ਇਕ ਹਫਤੇ ਬਾਅਦ ਮੇਰੀ ਚੋਣ ਹੋ ਗਈ। ਚੋਣ ਤੋਂ ਬਾਅਦ ਮੈਨੂੰ ਦਿੱਲੀ ਦੇ ਫਾਈਵ ਸਟਾਰ ਹੋਟਲ ਵਿਚ ਠਹਿਰਾਇਆ ਗਿਆ। ਮੈਂ ਝੁੱਗੀ ਵਿਚ ਅਕਸਰ ਪਾਣੀ ਦੀ ਘਾਟ ਹੋਣ ਕਰਕੇ ਬਿਨਾਂ ਨਹਾਤੇ ਹੀ ਰਹਿੰਦਾ ਸੀ ਪਰ ਮੈਂ ਇਥੇ ਸਵੀਮਿੰਗ ਪੂਲ ਵਿਚ ਮਜ਼ਾ ਲਿਆ।
ਫਿਲਮ 'ਖਾਮੋਸ਼ੀਆਂ' ਮੇਰੇ ਲਈ 'ਹਾਂਟਿੰਡ 2' ਹੈ: ਵਿਕਰਮ
NEXT STORY