ਮੁੰਬਈ- ਦੇਸੀ ਗਰਲ ਪ੍ਰਿਅੰਕਾ ਚੋਪੜਾ ਮਹਾਨਾਇਕ ਅਮਿਤਾਭ ਬੱਚਨ ਨੂੰ ਸਭ ਤੋਂ ਸੈਕਸੀ ਮਰਦ ਅਤੇ ਸਟਾਈਲ ਆਈਕਨ ਮੰਨਦੀ ਹੈ। ਜਦੋਂ ਪ੍ਰਿਅੰਕਾ ਤੋਂ ਪੁੱਛਿਆ ਗਿਆ ਕਿ ਜੇ ਉਸ ਨੂੰ ਕਦੇ ਮੌਕਾ ਮਿਲਿਆ ਤਾਂ ਉਹ ਮੈਗਜ਼ੀਨ ਦੇ ਕਵਰ 'ਤੇ ਕਿਸ ਮੇਲ ਅਦਾਕਾਰ ਨੂੰ ਲੈਣਾ ਚਾਹੇਗੀ ਤਾਂ ਉਸ ਨੇ ਜਵਾਬ ਦਿੱਤਾ ਅਮਿਤਾਭ ਬੱਚਨ। ਪ੍ਰਿਅੰਕਾ ਦੀ ਨਜ਼ਰ 'ਚ ਅਮਿਤਾਭ ਸਦਾਬਹਾਰ ਹਨ। ਉਸ ਦੀ ਨਜ਼ਰ ਵਿਚ ਮੈਗਜ਼ੀਨ ਕਵਰ ਲਈ ਬਿੱਗ ਬੀ ਹੀ ਸਭ ਤੋਂ ਸੈਕਸੀ ਮਰਦ ਹਨ।
ਪ੍ਰਿਅੰਕਾ ਹਾਲ ਹੀ 'ਚ ਇਕ ਅਮਰੀਕੀ ਟੀ. ਵੀ. ਚੈਨਲ ਵਲੋਂ ਆਫਰ ਮਿਲਣ ਕਾਰਨ ਚਰਚਾ 'ਚ ਹੈ। ਉਹ ਏ. ਬੀ. ਸੀ. ਨਾਂ ਦੇ ਇਕ ਅਮਰੀਕੀ ਚੈਨਲ ਦੇ ਪ੍ਰੋਗਰਾਮ 'ਚ ਦਿਖਾਈ ਦੇਣ ਵਾਲੀ ਹੈ। ਉਥੇ ਦੂਜੇ ਪਾਸੇ ਅਮਿਤਾਭ ਬੱਚਨ ਦੀ ਅਗਾਮੀ ਫਿਲਮ ਵਜ਼ੀਰ ਦਾ ਟੀਜ਼ਰ ਵੀ ਲਾਂਚ ਹੋ ਗਿਆ ਹੈ, ਜਿਸ ਵਿਚ ਉਨ੍ਹਾਂ ਨਾਲ ਫਰਹਾਨ ਅਖਤਰ ਤੇ ਅਦਿਤੀ ਰਾਓ ਹੈਦਰੀ ਨੇ ਕੰਮ ਕੀਤਾ ਹੈ।
ਫਿਲਮ 'ਪੀਕੇ' ਨੇ ਬਦਲੀ ਜ਼ਿੰਦਗੀ, ਭਿਖਾਰੀ ਕੋਲ ਨੌਕਰੀ, ਗਰਲਫ੍ਰੈਂਡ ਅਤੇ ਫੇਸਬੁੱਕ ਅਕਾਊਂਟ
NEXT STORY