ਮੁੰਬਈ- 'ਬਿੱਗ ਸਟਾਰ ਇੰਟਰਟੇਨਮੈਂਟ ਅਵਾਰਡ 2014' ਦਾ ਬੀਤੇ ਦਿਨ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਜੰਮ ਕੇ ਠੁਮਕੇ ਲਗਾਏ। ਇਸ ਸਮਾਰੋਹ 'ਚ ਹਮੇਸ਼ਾ ਦੇ ਵਾਂਗ ਬਾਲੀਵੁੱਡ ਅਭਿਨੇਤਰੀਆਂ ਨੇ ਆਪਣੀ ਖੂਬਸੂਰਤੀ ਅਤੇ ਗਲੈਮਰ ਡਰੈੱਸ ਕਾਰਨ ਖੂਬ ਜਲਵੇ ਦਿਖਾਏ ਪਰ ਸਾਰਿਆਂ ਦੀ ਨਜ਼ਰ ਦੇਸੀ ਗਰਲ ਪ੍ਰਿਯੰਕਾ ਚੋਪੜਾ 'ਤੇ ਟਿਕੀ ਸੀ। ਉਂਝ ਤਾਂ ਉਹ ਕਾਲੀ ਡਰੈੱਸ 'ਚ ਬਹੁਤ ਸੋਹਣੀ ਲੱਗੀ ਰਹੀ ਸੀ ਪਰ ਬੈਠਦੇ ਹੀ ਉਹ ਉਪਸ ਮੁਮੈਂਟ ਦਾ ਸ਼ਿਕਾਰ ਹੋ ਗਈ। ਜ਼ਿਕਰਯੋਗ ਹੈ ਕਿ ਡਰੈੱਸ ਦੇ ਸਾਈਡ 'ਤੇ ਇਕ ਲੰਬਾ ਕੱਟ ਸੀ ਜਿਸ ਕਾਰਨ ਪ੍ਰਿਯੰਕਾ ਨੂੰ ਸ਼ਰਮਸਾਰ ਹੋਣ ਪਿਆ। ਇਸ ਦੌਰਾਨ ਸਲਮਾਨ ਖਾਨ ਅਤੇ ਪ੍ਰਿਯੰਕਾ ਚੋਪੜਾ ਅਵਾਰਡ ਫੰਕਸ਼ਨ 'ਚ ਗੱਲਬਾਤ ਕਰਦੇ ਦਿਖਾਈ ਦਿੱਤੇ ਪਰ ਜਦੋਂ ਸਲਮਾਨ ਪ੍ਰਿਯੰਕਾ ਕੋਲ ਬੈਠੇ ਤਾਂ ਉਸ ਨੇ ਹੱਥ ਨਾਲ ਡਰੈੱਸ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ। ਹਾਲਾਂਕਿ ਪ੍ਰਿਯੰਕਾ ਨੂੰ ਫਿਲਮ 'ਮੈਰੀਕਾਮ' ਲਈ ਬਿਗ ਸਟਾਰ ਮੋਸਟ ਇੰਟਰਟੇਨਿੰਗ ਫੀਮੇਲ ਐਕਟਰ ਇਨ ਸੋਸ਼ਲ ਡ੍ਰਾਮਾ ਫਿਲਮ ਦਾ ਅਵਾਰਡ ਮਿਲਿਆ।
ਰਣਬੀਰ-ਕੈਟਰੀਨਾ ਦੀ ਫਿਲਮ 'ਜੱਗਾ ਜਾਸੂਸ' ਦਾ ਪਹਿਲਾ ਪੋਸਟਰ ਜਾਰੀ (ਦੇਖੋ ਤਸਵੀਰਾਂ)
NEXT STORY