ਮੁੰਬਈ- ਸੋਨਮ ਕਪੂਰ ਦੀ ਆਉਣ ਵਾਲੀ ਫਿਲਮ 'ਡੌਲੀ ਦੀ ਡੌਲੀ' ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਗੀਤ ਦੇ ਬੋਲ ਹਨ 'ਫੱਟੇ ਤੱਕ ਨਚਨਾ, ਇਸ ਗੀਤ ਨੂੰ ਸੁਨਿਧੀ ਚੌਹਾਨ ਨੇ ਆਪਣੀ ਆਵਾਜ਼ ਦਿੱਤੀ ਹੈ ਜਦਕਿ ਮਿਊਜ਼ਿਕ ਸਾਜਦਿ-ਵਾਜਿਦ ਨੇ ਦਿੱਤਾ ਹੈ। ਇਸ ਗੀਤ 'ਚ ਸੋਨਮ ਕਪੂਰ ਡਾਂਸ ਫਲੋਰ 'ਤੇ ਜ਼ਬਰਦਸਤ ਠੁਮਕੇ ਲਗਾਉਂਦੀ ਨਜ਼ਰ ਆ ਰਹੀ ਹੈ।
ਗੀਤ 'ਚ ਸੋਨਮ ਦਾ ਅੰਦਾਜ਼ ਬਹੁਤ ਵਧੀਆ ਲੱਗ ਰਿਹਾ ਹੈ। ਇਸ ਫਿਲਮ 'ਚ ਸੋਨਮ ਨੇ ਇਕ ਲੁਟੇਰੀ ਦੁਲਹਨ ਦਾ ਕਿਰਦਾਰ ਨਿਭਾਇਆ ਹੈ। ਇਕ ਅਜਿਹੀ ਦੁਲਹਨ ਜਿਹੜੀ ਲੋਕਾਂ ਨੂੰ ਆਪਣੇ ਪਿਆਰ ਦੇ ਜਾਲ 'ਚ ਫਸਾਉਂਦੀ ਹੈ ਅਤੇ ਸੁਹਾਗਰਾਤ ਦੇ ਦਿਨ ਹੀ ਸਭ ਨੂੰ ਬੇਹੋਸ਼ੀ ਦੀ ਦਵਾਈ ਦੇ ਕੇ ਲੁੱਟ ਲੈਂਦੀ ਹੈ। ਅਭਿਸ਼ੇਕ ਡੋਗਰਾ ਦੇ ਨਿਰਦੇਸ਼ਨ 'ਚ ਬਣੀ ਫਿਲਮ ਨੂੰ ਅਰਬਾਜ਼ ਖਾਨ ਨੇ ਨਿਰਮਾਣ ਕੀਤੀ ਹੈ। ਫਿਲਮ 'ਚ ਸੋਨਮ ਤੋਂ ਇਲਾਵਾ ਪੁਲਕਿਤ ਸਮਰਾਟ, ਰਾਜਕੁਮਾਰ ਹਿਰਾਨੀ ਅਤੇ ਵਰੁਣ ਸ਼ਰਮਾ ਨੇ ਵੀ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਇਹ ਫਿਲਮ 23 ਜਨਵਰੀ ਨੂੰ ਰਿਲੀਜ਼ ਹੋਵੇਗੀ।
ਸਾਲ 2015 ਨੂੰ ਟਿਸਕਾ ਦੀਆਂ 4 ਫਿਲਮਾਂ ਹੋਣਗੀਆਂ ਰਿਲੀਜ਼ (ਦੇਖੋ ਤਸਵੀਰਾਂ)
NEXT STORY