ਮੁੰਬਈ- ਮੁੰਬਈ ਦੀ ਇਕ ਕੋਰਟ ਨੇ ਫਿਲਮ 'ਪੀਕੇ' 'ਚ ਅਸ਼ਲੀਲ ਤੇ ਇਤਰਾਜ਼ਯੋਗ ਸਮੱਗਰੀ ਨੂੰ ਲੈ ਕੇ ਅਭਿਨੇਤਾ ਆਮਿਰ ਖਾਨ, ਨਿਰਮਾਤਾ ਤੇ ਨਿਰਦੇਸ਼ਕ ਖਿਲਾਫ ਲੋਕਾਂ ਵਲੋਂ ਦਰਜ ਮੁਕੱਦਮਾ ਤੈਅ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਮੁਕੱਦਮਾ ਕੇਂਦਰੀ ਫਿਲਮ ਪ੍ਰਮਾਣਨ ਬੋਰਡ ਖਾਲਫ ਸਵੀਕਾਰਯੋਗ ਨਹੀਂ ਹੈ। ਇਸ 'ਚ ਬੋਰਡ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ।
ਮਾਮਲੇ ਨੂੰ ਸਬੂਤ ਲਈ 22 ਜਨਵਰੀ ਦੀ ਤਰੀਕ ਨੂੰ ਸੂਚੀਬੱਧ ਕਰ ਦਿੱਤਾ ਗਿਆ ਹੈ। ਪਟੀਸ਼ਨਕਰਤਾ ਹੇਮੰਤ ਪਾਟਿਲ ਨੇ ਰਿਲੀਜ਼ ਤੋਂ ਪਹਿਲਾਂ ਫਿਲਮ ਤੋਂ ਇਤਰਾਜ਼ਯੋਗ ਦ੍ਰਿਸ਼ ਹਟਾਉਣ ਤੇ ਪ੍ਰਚਾਰ ਦੇ ਉਸ ਪੋਸਟਰ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ, ਜਿਸ 'ਚ ਆਮਿਰ ਨੂੰ ਰੇਡੀਓ ਲੈ ਕੇ ਰੇਲਵੇ ਪਟੜੀ 'ਤੇ ਖੜ੍ਹਾ ਦਿਖਾਇਆ ਗਿਆ ਹੈ। ਇਸ ਨੂੰ ਪਟੀਸ਼ਨਕਰਤਾ ਨੇ ਅਸ਼ਲੀਲ ਤੇ ਇਤਰਾਜ਼ਯੋਗ ਐਲਾਨਿਆ ਹੈ। ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਜਸਟਿਸ ਐੱਮ. ਐੱਸ. ਸ਼ਰਮਾ ਨੇ ਪਟੀਸ਼ਨਕਰਤਾ ਦੀ ਦਲੀਲ 'ਤੇ ਸਹਿਮਤੀ ਜਤਾਈ ਤੇ ਮੁਕੱਦਮਾ ਤੈਅ ਕਰ ਦਿੱਤਾ।
ਆਖਿਰ ਰਣਬੀਰ 'ਰੌਏ' ਦੇ ਟ੍ਰੇਲਰ ਤੋਂ ਕਿਉਂ ਨਹੀਂ ਹਨ ਖੁਸ਼
NEXT STORY