ਕੋਲਕਾਤਾ- ਨਿਰਮਾਤਾ-ਨਿਰਦੇਸ਼ਕ ਦਿਬਾਕਰ ਬੈਨਰਜੀ ਦੀ ਫਿਲਮ ਡਿਟੈਕਟਿਵ ਬਿਓਮਕੇਸ਼ ਬਕਸ਼ੀ ਦਾ ਪਹਿਲਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਪੋਸਟਰ 'ਚ ਸੁਸ਼ਾਂਤ ਸਿੰਘ ਰਾਜਪੂਤ ਬਿਓਮਕੇਸ਼ ਬਕਸ਼ੀ ਦੇ ਲੁੱਕ 'ਚ ਨਜ਼ਰ ਆ ਰਹੇ ਹਨ। ਇਹ ਪੋਸਟਰ ਕੋਲਕਾਤਾ ਦੇ ਦਿ ਗ੍ਰੇਟ ਈਸਟਰਨ ਹੋਟਲ 'ਚ ਲਾਂਚ ਕੀਤਾ ਗਿਆ। 20 ਦਸੰਬਰ 1943 ਨੂੰ ਜਾਪਾਨ ਨੇ ਇਸੇ ਹੋਟਲ 'ਚ ਹਮਲੇ ਕੀਤੇ ਸਨ ਤੇ ਇਸੇ ਦਿਨ ਫਿਲਮ ਦਾ ਪੋਸਟਰ ਲਾਂਚ ਕੀਤਾ ਗਿਆ।
ਖਾਸ ਗੱਲ ਇਹ ਹੈ ਕਿ ਇਸ ਪੋਸਟਰ ਨੂੰ ਬੰਗਾਲ ਦੇ ਇਕ ਪੇਂਟਰ ਨੇ ਬਣਾਇਆ ਹੈ। ਡਿਟੈਕਟਿਵ ਬਿਓਮਕੇਸ਼ ਬਕਸ਼ੀ ਦੀ ਕਹਾਣੀ 1940 'ਚ ਕੋਲਕਾਤਾ ਦੇ ਇਕ ਡਿਟੈਕਟਿਵ ਦੀ ਕਹਾਣੀ ਹੈ। ਉਸੇ ਦੌਰ ਨੂੰ ਬਿਆਨ ਕਰਨ ਲਈ ਖਾਸ ਤੌਰ 'ਤੇ ਹੱਥ ਨਾਲ ਪੇਂਟ ਕੀਤਾ ਪੋਸਟਰ ਤਿਆਰ ਕਰਵਾਇਆ ਗਿਆ ਹੈ। ਹੱਥ ਨਾਲ ਪੇਂਟ ਕੀਤੇ ਗਏ ਫਿਲਮੀ ਪੋਸਟਰਾਂ ਦਾ ਚਲਣ ਹੁਣ ਲਗਭਗ ਖਤਮ ਹੀ ਹੋ ਚੁੱਕਾ ਹੈ।
ਇਹ ਫਿਲਮ 10 ਅਪ੍ਰੈਲ ਨੂੰ 2015 ਨੂੰ ਰਿਲੀਜ਼ ਹੋਵੇਗੀ। ਹਾਲਾਂਕਿ ਇਸ ਫਿਲਮ ਨੂੰ ਪਹਿਲਾਂ 13 ਫਰਵਰੀ ਨੂੰ ਰਿਲੀਜ਼ ਕੀਤਾ ਜਾਣਾ ਸੀ ਪਰ ਕ੍ਰਿਕਟ ਵਰਲਡ ਕੱਪ ਦੇ ਚਲਦਿਆਂ ਇਸ ਦੀ ਰਿਲੀਜ਼ ਤਰੀਕ ਨੂੰ ਦੋ ਮਹੀਨੇ ਅੱਗੇ ਕਰ ਦਿੱਤਾ ਗਿਆ ਹੈ।
'ਪੀਕੇ' ਨੇ ਦੋ ਦਿਨ 'ਚ ਕਮਾਏ 56 ਕਰੋੜ ਰੁਪਏ
NEXT STORY