ਮੁੰਬਈ- ਸਾਲ 2014 ਦੇ ਆਖਰੀ ਕੁਝ ਹੀ ਦਿਨ ਬਚੇ ਹਨ ਅਤੇ ਇਸ ਦੇ ਨਾਲ ਸਾਲਭਰ ਦੀ ਮਿਹਨਤ ਨੂੰ ਐਵਾਰਡ ਨਾਲ ਨਵਾਜੇ ਜਾਣ ਦਾ ਸੀਜ਼ਨ ਵੀ ਸੁਰੂ ਹੋ ਗਿਆ ਹੈ। ਪਹਿਲਾਂ ਸਟਾਰਡਸਟ ਐਵਾਰਡ ਅਤੇ ਹੁਣ 'ਬਿੱਗ ਸਟਾਰ ਇੰਟਰਟੇਨਮੈਂਟ ਐਵਾਰਡ ਸਾਲ 2014' 'ਚ ਸਿਤਾਰਿਆਂ ਨੇ ਖੂਬ ਠੁਮਕੇ ਲਗਾਏ ਅਤੇ ਐਵਾਰਡ ਨਾਲ ਸਾਰਿਆਂ ਦਾ ਸ਼ੁੱਕਰੀਆ ਵੀ ਕੀਤਾ। 'ਬਿੱਗ ਸਟਾਰ ਇੰਟਰਟੇਨਮੈਂਟ ਐਵਾਰਡ ਸਾਲ 2014' ਦਾ ਆਯੋਜਨ 18 ਦਸੰਬਰ ਨੂੰ ਹੋਇਆ ਤਾਂ ਇਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਸਮਾਰੋਹ 'ਚ ਫਿਲਮ 'ਏਕ ਵਿਲੇਨ' ਨੂੰ ਮੋਸਟ ਇੰਟਰਟੇਨਿੰਗ ਥ੍ਰਿਲਰ ਫਿਲਮ 'ਮੈਰੀਕਾਮ' ਨੂੰ ਮੋਸਟ ਇੰਟਰਟੇਨਿੰਗ ਸੋਸ਼ਲ ਡਰਾਮਾ ਫਿਲਮ ਅਤੇ ਫਿਲਮ 'ਹੈਦਰ' ਨੂੰ ਮੋਸਟ ਇੰਟਰਟੇਨਿੰਗ ਫਿਲਮ 'ਆਫ ਦਿ ਈਅਰ' ਦਾ ਐਵਾਰਡ ਮਿਲਿਆ। ਬਿੱਗ ਸਟਾਰ ਇੰਟਰਟੇਨਮੈਂਟ ਐਵਾਰਡ ਸਾਲ 2014 'ਚ ਮਹਾਨਾਇਕ ਅਮਿਤਾਭ ਬੱਚਨ, ਵਹੀਦਾ ਰਹਿਮਾਨ, ਅਭਿਸ਼ੇਕ ਬੱਚਨ, ਸ਼ਾਹਰੁਖ ਖਾਨ, ਸ਼ਾਹਿਦ ਖਾਨ, ਸਲਮਾਨ ਖਾਨ, ਜੈਕਲੀਨ ਫਰਨਾਡੀਜ਼, ਸਿਧਾਰਥ ਮਲਹੋਤਰਾ, ਅਰਜੁਨ ਕਪੂਰ, ਸੋਨਾਕਸ਼ੀ ਸਿਨਹਾ ਅਤੇ ਤੱਬੂ ਵਰਗੇ ਸਿਤਾਰਿਆਂ ਨੇ ਆਪਣੀ ਚਮਕ ਬਿਖੇਰੀ।
ਅਭਿਸ਼ੇਕ ਬੱਚਨ ਨੂੰ ਫਿਲਮ 'ਹੈੱਪੀ ਨਿਊ ਈਅਰ' ਲਈ ਬੈਸਟ ਅਭਿਨੇਤਾ ਇਨ ਕਾਮੇਡੀ ਰੋਲ ਦੇ ਬਿੱਗ ਸਟਾਰ ਇੰਟਪਟੇਨਮੈਂਟ ਐਵਰਾਡ ਨਾਲ ਨਵਾਜਿਆ ਗਿਆ। ਸਿਧਾਰਥ ਮਲੋਹਤਰਾ ਨੂੰ ਫਿਲਮ 'ਹਸੀ ਤੋ ਫਸੀ' 'ਚ ਆਪਣੇ ਕਿਰਦਾਰ ਲਈ ਬਿੱਗ ਸਟਾਰ ਮੋਸਟ ਇੰਟਰਟੇਨਿੰਗ ਮੇਲ ਐਕਟਰ ਇਨ ਰੋਮਾਂਟਿਕ ਫਿਲਮ ਦੇ ਐਵਾਰਡ ਨਾਲ ਨਵਾਜਿਆ ਗਿਆ। ਸੋਨਾਕਸ਼ੀ ਸਿਨਹਾ ਨੇ ਆਪਣੀ ਜ਼ਬਰਦਸਤ ਪਰਫਾਰਮੈਂਸ ਨਾਲ ਐਵਾਰਡ ਫੰਕਸ਼ਨ 'ਚ ਮੌਜੂਦ ਸਾਰੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਰਿਤੇਸ਼ ਦੇਸ਼ਮੁਖ ਨੂੰ ਫਿਲਮ 'ਏਕ ਵਿਲੇਨ' ਲਈ ਬਿੱਗ ਸਟਾਰ ਮੋਸਟ ਇੰਟਰਟੇਨਿੰਗ ਮੇਲ ਐਕਟਰ ਇਨ ਥ੍ਰਿਲਰ ਫਿਲਮ ਦੇ ਐਵਾਰਡ ਨਾਲ ਨਵਾਜਿਆ ਗਿਆ। ਅਰਜੁਨ ਕਪੂਰ ਨੂੰ ਫਿਲਮ 'ਗੁੰਡੇ' ਲਈ ਬਿੱਗ ਸਟਾਰ ਮੋਸਟ ਇੰਟਰਟੇਨਮੈਂਟ ਮੇਲ ਐਕਟਰ ਇਨ ਐਨ ਐਕਸ਼ਨ ਫਿਲਮ ਦਾ ਐਵਾਰਡ ਦਿੱਤਾ ਗਿਆ। ਕਰ ਦਿੱਤੀ।
ਅਮਿਤਾਭ ਬੱਚਨ ਨੇ ਆਪਣੀ ਮਾਂ ਨੂੰ ਕੀਤਾ ਯਾਦ
NEXT STORY