ਮੁੰਬਈ- ਸੰਨੀ ਲਿਓਨ ਦੀ ਬਾਲੀਵੁੱਡ 'ਚ ਦਿਨ-ਬ-ਦਿਨ ਮੰਗ ਵਧਦੀ ਜਾ ਰਹੀ ਹੈ। ਹਰ ਫਿਲਮ 'ਚ ਡਾਇਰੈਕਟਰ ਸੰਨੀ ਲਿਓਨ ਨੂੰ ਲੈਣਾ ਚਾਹੁੰਦੇ ਹਨ। ਹੁਣ ਗੂਗਲ 'ਤੇ ਵੀ ਸਭ ਤੋਂ ਵੱਧ ਸਰਚ ਕਰਨ ਵਾਲੀ ਸੈਲੇਬ੍ਰਿਟੀ ਵੀ ਸੰਨੀ ਬਣ ਗਈ ਹੈ। ਇਸ ਸਮੇਂ ਉਹ ਕਈ ਫਿਲਮਾਂ ਕਰ ਰਹੀ ਹੈ ਤੇ ਨਿਰਮਾਤਾ ਉਸ ਨੂੰ ਜ਼ਿਆਦਾ ਰਕਮ ਵੀ ਦੇ ਰਹੇ ਹਨ।
ਨਿਰਮਾਤਾਵਾਂ ਦਾ ਮੰਨਣਾ ਹੈ ਕਿ ਸੰਨੀ ਨਾਲ ਫਿਲਮ ਬਣਾਉਣ ਨਾਲ ਵੱਡੇ ਹੀਰੋ ਦੀ ਲੋੜ ਨਹੀਂ ਪੈਂਦੀ ਤੇ ਇਸ ਕਾਰਨ ਉਨ੍ਹਾਂ ਦੀ ਇਕ ਵੱਡੀ ਰਕਮ ਵੀ ਬਚ ਜਾਂਦੀ ਹੈ। ਇਸ ਲਈ ਸੰਨੀ ਨਾਲ ਫਿਲਮ ਬਣਾਉਣਾ ਵੀ ਘੱਟ ਜੋਖਮ ਭਰਿਆ ਹੈ। ਸੰਨੀ ਨੇ ਹੁਣ ਆਲੀਆ ਭੱਟ ਨੂੰ ਵੀ ਪਛਾੜ ਦਿੱਤਾ ਹੈ। ਭਾਵੇਂ ਆਲੀਆ ਭੱਟ ਨੇ ਇਕ ਤੋਂ ਵੱਧ ਇਕ ਹਿੱਟ ਫਿਲਮਾਂ ਦਿੱਤੀਆਂ ਹਨ ਪਰ ਬਾਵਜੂਦ ਇਸ ਦੇ ਸੰਨੀ ਲਿਓਨ ਨੂੰ ਫਿਲਮ ਕਰਨ ਬਦਲੇ ਜ਼ਿਆਦਾ ਰਕਮ ਵੀ ਮਿਲਦੀ ਹੈ।
ਬਾਲੀਵੁੱਡ ਨਿਰਮਾਤਾਵਾਂ ਦਾ ਵੀ ਇਹੀ ਮੰਨਣਾ ਹੈ ਕਿ ਸੰਨੀ ਆਲੀਆ ਨਾਲੋਂ ਵੱਡੀ ਸਟਾਰ ਹੈ। ਸੂਤਰਾਂ ਦਾ ਕਹਿਣਾ ਹੈ ਕਿ ਆਲੀਆ ਨੇ ਭਾਵੇਂ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦਿੱਤੀਆਂ ਹਨ ਪਰ ਨਿਰਮਾਤਾ ਅਜੇ ਵੀ ਉਸ ਨੂੰ ਦੋ ਕਰੋੜ ਦੀ ਰਕਮ ਹੀ ਕੰਮ ਵਜੋਂ ਦਿੰਦੇ ਹਨ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਆਲੀਆ ਆਪਣੇ ਜ਼ੋਰ 'ਤੇ ਫਿਲਮ ਨੂੰ ਸਫਲ ਨਹੀਂ ਬਣਾ ਸਕਦੀ ਤੇ ਉਸ ਦੇ ਨਾਲ ਇਕ ਵੱਡੇ ਹੀਰੋ ਦੀ ਵੀ ਲੋੜ ਪੈਂਦੀ ਹੈ।
ਸੋਨਮ ਦੇ ਦੀਵਾਨੇ ਦੀ ਪਾਪਾ ਅਨਿਲ ਨੇ ਲਗਾਈ 'ਕਲਾਸ'
NEXT STORY