ਮੁੰਬਈ- ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਦੇ ਲੱਖਾਂ ਦੀਵਾਨੇ ਹਨ। ਹੁਣ ਰਣਬੀਰ ਤੋਂ ਬਾਅਦ ਸੋਨਮ ਦੇ ਇਕ ਹੋਰ ਦੀਵਾਨੇ ਨੂੰ ਪਾਪਾ ਅਨਿਲ ਕਪੂਰ ਨੇ ਫਟਕਾਰ ਲਗਾ ਦਿੱਤੀ ਹੈ। ਅਨਿਲ ਕਪੂਰ ਦੂਜੀ ਵਾਰ ਕਾਮੇਡੀ ਨਾਈਟਸ ਵਿਦ ਕਪਿਲ ਦੇ ਸ਼ੋਅ 'ਚ ਆਏ ਸਨ ਪਰ ਇੰਨੇ 'ਚ ਹੀ ਉਥੇਂ ਦਰਸ਼ਕਾਂ ਵਿਚਾਲੇ ਬੈਠੇ ਇਕ ਫੈਨ ਨੇ ਸੋਨਮ ਦਾ ਹੱਥ ਮੰਗ ਲਿਆ।
ਫਿਰ ਕੀ ਸੀ, ਇਸ ਤੋਂ ਬਾਅਦ ਪਾਪਾ ਅਨਿਲ ਨੇ ਵਿਚਾਰੇ ਦੀਵਾਨੇ ਦੀ ਝਾੜ ਲਗਾ ਦਿੱਤੀ। ਹੁਣ ਪਾਪਾ ਅਨਿਲ ਨੂੰ ਕੌਣ ਸਮਝਾਵੇ ਕਿ ਉਨ੍ਹਾਂ ਦੀ ਲਾਡਲੀ ਬੇਟੀ ਸਟਾਰ ਹੈ ਤਾਂ ਅਜਿਹੇ ਕਈ ਦੀਵਾਨੇ ਵੀ ਹੋਣਗੇ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕਰਨ ਜੌਹਰ ਦੇ ਸ਼ੋਅ 'ਚ ਆ ਕੇ ਅਨਿਲ ਕਪੂਰ ਨੇ ਰਣਬੀਰ ਕਪੂਰ ਨੂੰ ਇਸ ਗੱਲ ਦਾ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਉਹ ਉਨ੍ਹਾਂ ਦੀ ਬੇਟੀ ਨਾਲ ਦੋਸਤੀ ਵਧਾਵੇਗਾ ਤਾਂ ਚੰਗਾ ਨਹੀਂ ਹੋਵੇਗਾ।
'ਬਿੱਗ ਸਟਾਰ ਇੰਟਰਟੇਨਮੈਂਟ ਐਵਾਰਡ 2014' ਦੀ ਸ਼ਾਮ 'ਚ ਇਨ੍ਹਾਂ ਸਿਤਾਰਿਆਂ ਨੇ ਲਾਈਆਂ ਰੌਣਕਾਂ (ਦੇਖੋ ਤਸਵੀਰਾਂ)
NEXT STORY