ਨਵੀਂ ਦਿੱਲੀ- ਬਿੱਗ ਬੌਸ 'ਚ ਆਏ ਦਿਨ ਕੁਝ ਅਜਿਹਾ ਜ਼ਰੂਰ ਹੁੰਦਾ ਹੈ, ਜਿਸ ਕਾਰਨ ਇਹ ਸ਼ੋਅ ਸੁਰਖੀਆਂ ਵਿਚ ਬਣਿਆ ਰਹਿੰਦਾ ਹੈ। ਕਦੇ ਸੋਨਾਲੀ ਅਲੀ ਨੂੰ ਥੱਪੜਾ ਮਾਰ ਦਿੰਦੀ ਹੈ ਤਾਂ ਕਦੇ ਡਿਆਂਡਰਾ ਗੌਤਮ ਨੂੰ ਲੈ ਕੇ ਬਾਥਰੂਮ 'ਚ ਬੰਦ ਹੋ ਜਾਂਦੀ ਹੈ। ਹਾਲ ਹੀ 'ਚ ਡਿਆਂਡਰਾ ਜਦੋਂ ਬਿੱਗ ਬੌਸ ਦੇ ਘਰ ਤੋਂ ਬਾਹਰ ਨਿਕਲੀ ਤਾਂ ਉਸ ਨੇ ਸ਼ਰੇਆਮ ਕਿਹਾ ਸੀ ਕਿ ਉਸ ਨੇ ਗੌਤਮ ਨਾਲ ਲਿਪਲੌਕ ਕੀਤਾ ਹੈ।
ਦੱਸਣਯੋਗ ਹੈ ਕਿ ਗੌਤਮ ਨੇ ਅਜੇ ਤਕ ਉਸ ਕਿੱਸ ਦੇ ਕਿੱਸੇ ਸਬੰਧੀ ਕੁਝ ਨਹੀਂ ਦੱਸਿਆ ਸੀ ਪਰ ਬਿੱਗ ਬੌਸ ਦੇ ਘਰ 'ਚ ਹੋਈ ਪ੍ਰੈੱਸ ਕਾਨਫਰੰਸ 'ਚ ਗੌਤਮ ਨੇ ਮੰਨਿਆ ਕਿ ਉਸ ਦੇ ਅਤੇ ਸੁਪਰਮਾਡਲ ਡਿਆਂਡਰਾ ਵਿਚਾਲੇ ਕਿੱਸ ਹੋਈ ਸੀ। ਗੌਤਮ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸਲ 'ਚ ਉਸ ਨੇ ਉਸ ਦਿਨ ਡਿਆਂਡਰਾ ਨੂੰ ਬਾਥਰੂਮ 'ਚ ਕਿੱਸ ਕੀਤੀ ਸੀ। ਇਹ ਪਹਿਲੀ ਵਾਰ ਹੈ ਕਿ ਗੌਤਮ ਨੇ ਕਿੱਸ ਸਬੰਧੀ ਇਸ ਦਾ ਜ਼ਿਕਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਉਸ ਦਿਨ ਗੌਤਮ ਦਾ ਬਰਥਡੇ ਸੀ ਤੇ ਡਿਆਂਡਰਾ ਨੇ ਬਰਥਡੇ ਗਿਫਟ ਦੇ ਤੌਰ 'ਤੇ ਗੌਤਮ ਨੂੰ ਇਹ ਤੋਹਫਾ ਦਿੱਤਾ ਸੀ। ਗੌਤਮ ਨੇ ਮੀਡੀਆ ਨੂੰ ਅੱਗੇ ਦੱਸਿਆ ਕਿ ਉਹ ਤੇ ਡਿਆਂਡਰਾ ਸਿਰਫ ਚੰਗੇ ਦੋਸਤ ਹਨ। ਗੌਤਮ ਨੇ ਇਹ ਸਾਰੀਆਂ ਗੱਲਾਂ ਸ਼ਨੀਵਾਰ ਨੂੰ ਮੀਡੀਆ ਨਾਲ ਕੀਤੀਆਂ। ਉਥੇ ਸ਼ੋਅ ਦਾ ਇਹ ਹਿੱਸਾ ਐਤਵਾਰ ਨੂੰ ਪ੍ਰਸਾਰਿਤ ਹੋਵੇਗਾ।
ਦੇਖੋ ਬਰਥਡੇ ਗਰਲ ਕਰਿਸ਼ਮਾ ਤੰਨਾ ਦੀਆਂ ਅਣਦੇਖੀਆਂ ਹੌਟ ਤਸਵੀਰਾਂ
NEXT STORY