ਨਵੀਂ ਦਿੱਲੀ- ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੇ ਰਿਲੇਸ਼ਨਸ਼ਿਪ ਸਬੰਧੀ ਸਾਰੇ ਜਾਣਦੇ ਹਨ। ਆਏ ਦਿਨ ਲੋਕ ਇਸ ਰਿਸ਼ਤੇ ਸਬੰਧੀ ਗੱਲਬਾਤ ਕਰਦੇ ਹਨ। ਮੀਡੀਆ 'ਚ ਰਣਵੀਰ ਤੇ ਦੀਪਿਕਾ ਦੇ ਰਿਸ਼ਤੇ ਦੀਆਂ ਸਾਰੀਆਂ ਚਰਚਾਵਾਂ ਹੋ ਚੁੱਕੀਆਂ ਹਨ, ਫਿਰ ਵੀ ਇਸ ਕੱਪਲ ਨੇ ਅੱਜ ਤਕ ਜਨਤਕ ਤੌਰ 'ਤੇ ਸਵੀਕਾਰ ਨਹੀਂ ਕੀਤਾ ਹੈ ਕਿ ਦੋਵੇਂ ਇਕ-ਦੂਜੇ ਨੂੰ ਪਿਆਰ ਕਰਦੇ ਹਨ ਪਰ ਰਾਮਲੀਲਾ ਦੇ ਰਾਮ ਨੇ ਪਹਿਲੀ ਵਾਰ ਇਹ ਮੰਨਿਆ ਹੈ ਕਿ ਉਹ ਲੀਲਾ ਨਾਲ ਪਿਆਰ ਕਰਦੇ ਹਨ।
ਰਣਵੀਰ ਸਿੰਘ ਨੇ ਏ. ਆਈ. ਬੀ. ਸ਼ੋਅ 'ਚ ਸਾਰਿਆਂ ਸਾਹਮਣਏ ਮੰਨਿਆ ਕਿ ਉਹ ਦੀਪਿਕਾ ਨਾਲ ਪਿਆਰ ਕਰਦੇ ਹਨ। ਅਸਲ 'ਚ ਸ਼ੋਅ ਦੌਰਾਨ ਰਣਵੀਰ ਆਪਣੇ ਨੇੜਲੇ ਦੋਸਤ ਅਰਜੁਨ ਕਪੂਰ ਨਾਲ ਸ਼ੋਅ 'ਚ ਮਸਤੀ ਕਰ ਰਹੇ ਸਨ। ਸ਼ੋਅ 'ਚ ਏ. ਆਈ. ਬੀ. ਬੁਆਏਜ਼ ਵੀ ਦੋਵਾਂ 'ਤੇ ਵਾਰ-ਵਾਰ ਕੁਮੈਂਟ ਕਰ ਰਹੇ ਸਨ। ਇਸ ਦੌਰਾਨ ਸੋਨਾਕਸ਼ੀ ਸਿਨ੍ਹਾ ਵੀ ਉਥੇ ਮੌਜੂਦ ਸੀ। ਸ਼ੋਅ ਦੌਰਾਨ ਜਦੋਂ ਬ੍ਰੇਕ ਲਈ ਗਈ ਤਾਂ ਰਣਵੀਰ ਨੇ ਤਿੰਨ ਸ਼ਬਦ ਦੀਪਿਕਾ ਲਈ ਬੋਲੇ ਤੇ ਇਹ ਸਨ 'ਆਈ ਲਵ ਯੂ ਦੀਪਿਕਾ'।
ਹਾਲਾਂਕਿ ਰਣਵੀਰ ਨੇ ਇਹ ਜਾਦੂਈ ਸ਼ਬਦ ਮਾਈਕ 'ਤੇ ਨਹੀਂ ਬੋਲੇ ਪਰ ਸ਼ੋਅ 'ਤੇ ਮੌਜੂਦ ਜਿੰਨੇ ਵੀ ਲੋਕ ਉਥੇ ਮੌਜੂਸ ਸਨ, ਉਨ੍ਹਾਂ ਸਾਰਿਆਂ ਨੂੰ ਇਹ ਗੱਲ ਪਤਾ ਲੱਗ ਗਈ। ਫਿਲਹਾਲ ਰਣਵੀਰ ਸਿੰਘ ਨੇ ਸਾਰਿਆਂ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਤਾਂ ਕਰ ਦਿੱਤਾ ਹੈ ਪਰ ਹੁਣ ਦੇਖਣਾ ਇਹ ਹੈ ਕਿ ਦੀਪਿਕਾ ਇਸ 'ਤੇ ਕੀ ਪ੍ਰਤੀਕਿਰਿਆ ਦਿੰਦੀ ਹੈ।
ਗੌਤਮ ਨੇ ਖੋਲ੍ਹਿਆ ਬਾਥਰੂਮ 'ਚ ਵਾਪਰੇ ਕਿੱਸ ਕਾਂਡ ਦਾ ਰਾਜ਼ (ਦੇਖੋ ਤਸਵੀਰਾਂ)
NEXT STORY