* ਤਰੱਕੀ ਲਈ ਸੰਘਰਸ਼ ਕਰੋ। ਗਲਤ ਕੰਮਾਂ ਨੂੰ ਰੋਕਣ ਲਈ ਸੰਘਰਸ਼ ਕਰੋ ਅਤੇ ਇਸ ਲਈ ਵੀ ਸੰਘਰਸ਼ ਕਰੋ ਕਿ ਸੰਘਰਸ਼ ਦੇ ਕਾਰਨਾਂ ਦਾ ਅੰਤ ਹੋ ਸਕੇ।
* ਪੜ੍ਹਨ ਦਾ ਫਾਇਦਾ ਤਾਂ ਹੀ ਜੇ ਉਸ ਨੂੰ ਵਿਵਹਾਰ ਵਿਚ ਲਿਆਂਦਾ ਜਾਵੇ।
* ਪਰਉਪਕਾਰ ਤੋਂ ਵੱਧ ਕੇ ਕੋਈ ਦੂਜਾ ਧਰਮ ਨਹੀਂ।
* ਪ੍ਰਸ਼ੰਸਾ ਤੇ ਪ੍ਰਸਿੱਧੀ ਉਹੀ ਸੱਚੀ ਹੈ ਜੋ ਚੰਗੇ ਕੰਮ ਕਰਨ ਲਈ ਮਿਲੇ।
* ਉਲਟ ਹਾਲਾਤ ਵਿਚ ਸਾਨੂੰ ਆਪਾ ਨਹੀਂ ਗੁਆਉਣਾ ਚਾਹੀਦਾ।
* ਮਹਨਤ ਹੀ ਸਿਹਤਮੰਦ ਜੀਵਨ ਦਾ ਮੂਲ ਮੰਤਰ ਹੈ।
* ਪਰਿਵਾਰ ਇਕ ਛੋਟਾ ਸਮਾਜ ਤੇ ਛੋਟਾ ਰਾਸ਼ਟਰ ਹੈ।
* ਪ੍ਰਮਾਤਮਾ ਦੇ ਗੁਣ, ਕਰਮ ਤੇ ਸੁਭਾਅ ਵਾਂਗ ਆਪਣੇ ਖੁਦ ਦੇ ਗੁਣ, ਕਰਮ ਤੇ ਸੁਭਾਅ ਨੂੰ ਸਮੇਂ ਅਨੁਸਾਰ ਧਾਰਨ ਕਰਨਾ ਹੀ ਪ੍ਰਮਾਤਮਾ ਦੀ ਸੱਚੀ ਪੂਜਾ ਹੈ।
* ਪ੍ਰਮਾਤਮਾ ਦੀ ਸ੍ਰਿਸ਼ਟੀ ਦਾ ਹਰ ਵਿਅਕਤੀ ਸਮਾਨ ਹੈ। ਭਾਵੇਂ ਉਸ ਦਾ ਰੰਗ, ਜਾਤ, ਗੋਤ ਕੁਝ ਵੀ ਕਿਉਂ ਨਾ ਹੋਵੇ।
* ਪ੍ਰਮਾਤਮਾ ਦੀ ਸੱਚੀ ਪੂਜਾ ਚੰਗਾ ਵਤੀਰਾ ਹੈ।
* ਪਾਪ ਆਪਣੇ ਨਾਲ ਰੋਗ, ਸੋਗ, ਪਤਨ ਤੇ ਸੰਕਟ ਵੀ ਲੈ ਕੇ ਆਉਂਦਾ ਹੈ।
* ਪਾਪ ਆਤਮਾ ਦਾ ਦੁਸ਼ਮਣ ਹੈ ਅਤੇ ਚੰਗੇ ਗੁਣ ਆਤਮਾ ਦੇ ਦੋਸਤ।