19 ਦਸੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਹੀ ਦਿਨ ਦੇਸ਼ 'ਚ 26 ਕਰੋੜ ਰੁਪਏ ਕਮਾਏ ਹਨ। ਇਸ ਤਰ੍ਹਾਂ ਇਹ ਫਿਲਮ ਧੂਮ-3 ਤੋਂ ਬਾਅਦ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਦੂਜੀ ਫਿਲਮ ਬਣ ਗਈ ਹੈ। ਦੂਜੇ ਦਿਨ ਇਸ ਫਿਲਮ ਨੇ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਦੇ ਹੋਏ 30 ਕਰੋੜ 34 ਲੱਖ ਰੁਪਏ ਦੀ ਕਮਾਈ ਕੀਤੀ। ਇਸ ਤਰ੍ਹਾਂ ਇਹ ਫਿਲਮ 2 ਦਿਨਾਂ 'ਚ ਲਗਭਗ 57 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਇਕ ਹਫਤੇ ਦੇ ਅੰਦਰ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰੇਗੀ। ਫਿਲਮ ਵਪਾਰ ਮਾਹਿਰ ਕੋਮਲ ਨਾਹਟਾ ਨੇ ਕਿਹਾ ਕਿ ਇਹ ਫਿਲਮ 300 ਕਰੋੜ ਰੁਪਏ ਦੀ ਕਮਾਈ ਕਰ ਸਕਦੀ ਹੈ ਤੇ ਇਸ ਤਰ੍ਹਾਂ ਇਹ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਜਾਵੇਗੀ।
ਰਣਵੀਰ ਨੇ ਕਿਹਾ 'ਆਈ ਲਵ ਯੂ ਦੀਪਿਕਾ'! (ਦੇਖੋ ਤਸਵੀਰਾਂ)
NEXT STORY