ਮੁੰਬਈ- ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਹੁਣ ਆਪਣੀ ਆਉਣ ਵਾਲੀ ਥ੍ਰਿਲਰ ਰੋਮਾਂਟਿਕ ਫਿਲਮ 'ਰੌਏ' 'ਚ ਇਕ ਵੱਖਰੇ ਅੰਦਾਜ਼ 'ਚ ਨਜ਼ਰ ਆਉਣਗੇ। ਜੀ ਹਾਂ, ਰਣਬੀਰ ਦੇ ਫੈਨਜ਼ ਉਨ੍ਹਾਂ ਨੂੰ ਇਸ ਫਿਲਮ 'ਚ ਗਾਣਾ 'ਤੂ ਹੈ ਕਿ ਨਹੀਂ' 'ਚ ਬਾਈਕ ਚਲਾਉਂਦੇ ਦਿਖਣਗੇ। ਤੁਹਾਨੂੰ ਦੱਸ ਦਈਏ ਰਣਬੀਰ ਇਸ ਫਿਲਮ 'ਚ ਇਕ ਚੋਰ ਦੀ ਭੂਮਿਕਾ ਅਦਾ ਕਰ ਰਹੇ ਹਨ। ਫਿਲਮ 'ਚ ਉਨ੍ਹਾਂ ਤੋਂ ਇਲਾਵਾ ਅਰਜੁਨ ਰਾਮਪਾਲ, ਜੈਕਲੀਨ ਫਰਨਾਡੀਜ਼, ਅਨੁਪਮ ਖੇਰ ਅਤੇ ਸ਼ੇਰਨਾਜ਼ ਪਟੇਲ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਜ਼ਿਕਰਯੋਗ ਹੈ ਕਿ ਰਣਬੀਰ ਨੇ ਹੁਣ ਤੱਕ ਸ਼ਾਇਦ ਹੀ ਕਿਸੇ ਫਿਲਮ 'ਚ ਬਾਈਕ ਚਲਾਈ ਹੋਵੇ। ਵਿਕਰਮਜੀਤ ਸਿੰਘ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 13 ਫਰਵਰੀ 2015 ਨੂੰ ਰਿਲੀਜ਼ ਹੋਵੇਗੀ।
ਸਮ੍ਰਿਤੀ ਇਰਾਨੀ ਨੇ ਕੀਤਾ ਅਭਿਸ਼ੇਕ ਦੀ ਮਾਂ ਬਣਨ ਤੋਂ ਇਨਕਾਰ (ਦੇਖੋ ਤਸਵੀਰਾਂ)
NEXT STORY