ਮੁੰਬਈ- ਕੇਂਦਰੀ ਮਨੁੱਖੀ ਵਸੀਲੇ ਮੰਤਰੀ ਸਮ੍ਰਿਤੀ ਇਰਾਨੀ ਦੇ ਬਾਰੇ ਖਬਰ ਆਈ ਹੈ ਕਿ ਉਸ ਨੇ ਓਮੇਸ਼ ਸ਼ੁਕਲਾ ਦੀ ਫਿਲਮ 'ਆਲ ਇਜ਼ ਵੈੱਲ' 'ਚ ਅਭਿਸ਼ੇਕ ਬੱਚਨ ਦੀ ਮਾਂ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਫਿਲਮ ਦੀ ਕਹਾਣੀ ਅਨੁਸਾਰ ਸਮ੍ਰਿਤੀ ਨੂੰ ਅਭਿਸ਼ੇਕ ਬੱਚਨ ਦੀ ਮਾਂ ਅਤੇ ਰਿਸ਼ੀ ਕਪੂਰ ਦੀ ਪਤਨੀ ਦਾ ਕਿਰਦਾਰ ਨਿਭਾਉਣਾ ਸੀ ਪਰ ਮੰਤਰੀ ਬਣਨ ਤੋਂ ਬਾਅਦ ਉਹ ਐਕਟਿੰਗ ਲਈ ਸਮਾਂ ਨਹੀਂ ਕੱਢ ਪਾ ਰਹੀ ਹੈ। ਇਨ੍ਹਾਂ ਕਾਰਨਾਂ ਕਾਰਨ ਫਿਲਮ ਦੀ ਸ਼ੂਟਿੰਗ ਲਟਕੀ ਹੋਈ ਹੈ। ਜ਼ਿਕਰਯੋਗ ਹੈ ਕਿ ਸਮ੍ਰਿਤੀ ਦੇ ਮਨ੍ਹਾ ਕਰਨ ਕਾਰਨ ਫਿਲਮ ਦੇ ਡਾਇਰੈਕਟਰ ਲਈ ਇਹ ਮੁਸੀਬਤ ਬਣ ਗਈ ਹੈ ਕਿ ਇਰਾਨੀ ਦੀ ਜਗ੍ਹਾ ਕਿਸ ਨੂੰ ਲਿਆ ਜਾਵੇ। ਸੁਣਨ 'ਚ ਆਇਆ ਹੈ ਕਿ ਇਰਾਨੀ ਦਾ ਕਿਰਦਾਰ ਹੁਣ ਸੁਪ੍ਰਿਯਾ ਪਾਠਕ ਨਿਭਾਅ ਰਹੀ ਹੈ।
ਪੀਕੇ ਦਾ ਸਰਪ੍ਰਾਈਜ਼ ਪੈਕੇਜ ਹੈ ਰਣਬੀਰ
NEXT STORY