ਮੁੰਬਈ - ਫਿਲਮ ‘ਨਖ਼ਰੇਵਾਲੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜੋ ਕਾਮੇਡੀ ਅਤੇ ਰੋਮਾਂਸ ਦਾ ਤੜਕਾ ਲਗਾ ਕੇ ਬਣਨ ਵਾਲਾ ਅਨੋਖਾ ‘ਵਾਮਾਂਟਿਕ’ ਅੰਦਾਜ਼ ਲੈ ਕੇ ਆ ਰਿਹਾ ਹੈ। ਮਜ਼ੇਦਾਰ, ਉਲਝਣਾਂ, ਚੁਟਕਲਿਆਂ, ਭਾਵਨਾਤਮਕ ਅਤੇ ਅੱਜ ਦੇ ਰਿਸ਼ਤਿਆਂ ਦੀਆਂ ਦਿਲਚਸਪੀਆਂ ਨਾਲ ਭਰਪੂਰ ਇਹ ਫ਼ਿਲਮ ਪਿਆਰ ਅਤੇ ਉਮੀਦਾਂ ਨੂੰ ਇਕ ਨਵੇਂ ਨਜ਼ਰੀਏ ਨਾਲ ਪੇਸ਼ ਕਰਦੀ ਹੈ। ਟ੍ਰੇਲਰ ’ਚ ਦਿਖਾਇਆ ਗਿਆ ਹੈ ਕਿ ਕੁਝ ਮਰਦ ਪਿਆਰ ਨੂੰ ਕਿਸ ਨਜ਼ਰ ਨਾਲ ਦੇਖਦੇ ਹਨ, ਔਰਤਾਂ ਪ੍ਰਤੀ ਉਨ੍ਹਾਂ ਦੀ ਕੀ ਸੋਚ ਹੈ—ਜਿਵੇਂ ਕਿ ਜਿਸ ਔਰਤ ਨੂੰ ਉਹ ਡੇਟ ਕਰਦੇ ਹਨ, ਉਸ ਨਾਲ ਉਨ੍ਹਾਂ ਦਾ ਰਵੱਈਆ ਅਤੇ ਜਿਸ ਔਰਤ ਨਾਲ ਵਿਆਹ ਕਰਨਾ ਚਾਹੁੰਦੇ ਹਨ, ਉਸ ਨਾਲ ਰਵੱਈਆ ਕਿਵੇਂ ਵੱਖਰਾ ਹੁੰਦਾ ਹੈ, ਇਹ ਦਰਸਾਇਆ ਗਿਆ ਹੈ।
ਰਿਸ਼ਤੇ ਤੇ ਪਿਆਰ ਨੂੰ ਲੈ ਕੇ ਸੋਚ ਨਾਲ ਸ਼ੁਰੂ ਹੋਣ ਵਾਲੀ ਇਹ ਕਹਾਣੀ ਰੋਮਾਂਸ ਦਾ ਰੂਪ ਲੈਂਦੀ ਹੈ। ਇਹ ਦਿਖਾਉਂਦੀ ਹੈ ਕਿ ਆਪਣੇ ਪਿਆਰ ਨੂੰ ਪਾਉਣ ਲਈ ਇਨਸਾਨ ਕਿਸ ਹੱਦ ਤੱਕ ਜਾ ਸਕਦਾ ਹੈ। ਹਾਸੇ-ਮਜ਼ਾਕ ਦੇ ਵਿਚਕਾਰ ਫ਼ਿਲਮ ਸਮਾਜ ’ਚ ਮੌਜੂਦ ਲਿੰਗ ਵਿਤਕਰੇ ਅਤੇ ਦੋਹਰੇ ਮਾਪਦੰਡਾਂ ’ਤੇ ਵੀ ਸਵਾਲ ਚੁੱਕਦੀ ਹੈ।
"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ ਖਾਨ ਨੂੰ 'ਨੋਟਿਸ' 'ਤੇ ਬੋਲੇ ਰਜ਼ਾ ਮੁਰਾਦ
NEXT STORY