ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਫਿਲਮਾਕਾਰ ਅਰਬਾਜ਼ ਖਾਨ ਆਪਣੀ ਸੁਪਰਹਿੱਟ ਫਿਲਮ 'ਦਬੰਗ' ਦਾ ਤੀਜਾ ਵਰਜ਼ਨ ਬਣਾਉਣ ਦੀ ਤਿਆਰੀ ਕਰ ਰਹੇ ਹਨ। ਅਰਬਾਜ਼ ਨੇ ਸਾਲ 2010 'ਚ ਸਲਮਾਨ ਖਾਨ ਨੂੰ ਲੈ ਕੇ 'ਦਬੰਗ' ਬਣਾਈ ਸੀ। ਫਿਲਮ ਦਾ ਨਿਰਦੇਸ਼ਨ ਅਭਿਨਵ ਕਸ਼ਯਪ ਨੇ ਕੀਤਾ ਸੀ। ਫਿਲਮ ਦੀ ਸਫਲਤਾ ਤੋਂ ਬਾਅਦ ਨੇ 'ਦਬੰਗ 2' ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ। ਅਰਬਾਜ਼ ਹੁਣ ਫਿਲਮ ਦਾ ਤੀਜਾ ਵਰਜ਼ਨ ਬਣਾਉਣ ਦੀ ਤਿਆਰੀ ਕਰ ਰਹੇ ਹਨ। ਚਰਚਾ ਹੈ ਕਿ 'ਦਬੰਗ 3' ਦੀ ਕਹਾਣੀ ਲਿਖੀ ਜਾ ਰਹੀ ਹੈ। ਇਸ ਫਿਲਮ 'ਚ ਐਕਸ਼ਨ 'ਤੇ ਜ਼ੋਰ ਦਿੱਤਾ ਜਾਵੇਗਾ। ਸਲਮਾਨ ਨੂੰ ਦਬੰਗ ਦੀ ਤੀਜੀ ਫਿਲਮ 'ਚ ਬਣਾਉਣ ਆਈਡੀਆ ਜ਼ਿਆਦਾ ਪਸੰਦ ਆਇਆ ਹੈ। ਇਸ 'ਚ 20 ਸਾਲ ਦੇ ਚੁਲਬੁਲ ਦੀ ਪੁਲਸ ਮਹਿਕਮੇ ਤੱਕ ਪਹੁੰਚਣ ਅਤੇ ਇੰਸਪੈਕਟਰ ਬਣਨ ਦੀ ਕਹਾਣੀ ਕਈ ਟਵਿੱਸਟ ਨਾਲ ਹੋਵੇਗੀ। ਅਰਬਾਜ਼ ਨੇ ਕਿਹਾ, ''ਮੈਂ ਫਿਲਹਾਲ ਫਿਲਮ 'ਡੌਲੀ ਕੀ ਡੌਲੀ' ਲਈ ਬਹੁਤ ਹੀ ਉਤਸ਼ਾਹਤ ਹਾਂ। ਇਸ ਦੀ ਰਿਲੀਜ਼ਿੰਗ ਨਾਲ ਦਰਸ਼ਕਾਂ ਨੂੰ ਰੂਝਾਨ ਦਾ ਮੈਨੂੰ ਇੰਤਜ਼ਾਰ ਹੈ। ਉਮੀਦ ਕਰ ਰਿਹਾ ਹਾਂ ਕਿ ਲੋਕਾਂ ਨੂੰ ਇਹ ਫਿਲਮ ਪਸੰਦ ਆਵੇਗੀ। ਸੋਚ ਨਹੀਂ ਹੈ ਕਿ ਅਗਲੀ ਫਿਲਮ ਕਿਹੜੀ ਹੋਵੇਗੀ। 'ਦਬੰਗ 3' ਤਾਂ ਬਣੇਗੀ ਹੀ। ਫਿਲਮ ਕਦੋਂ ਸ਼ੁਰੂ ਕਰਾਂਗੇ ਇਹ ਤਾਂ ਪਤਾ ਨਹੀਂ ਹੈ ਪਰ ਆਉਣ ਵਾਲੇ ਸਮੇਂ 'ਚ ਫਿਲਮ ਜ਼ਰੂਰ ਸ਼ੁਰੂ ਕਰਾਂਗੇ।''
'ਡਿਵਾਰਸ' 'ਚ ਨਜ਼ਰ ਆ ਸਕਦੀ ਹੈ ਜੇਸਿਕਾ ਪਾਰਕਰ
NEXT STORY