ਲਾਸ ਏਂਜਲਸ- ਅਭਿਨੇਤਰੀ ਸਾਰਾਹ ਜੇਸਿਕਾ ਪਾਰਕਰ ਕਾਮੇਡੀ ਟੀ. ਵੀ. ਸੀਰੀਅਲ 'ਡਿਵਾਰਸ' 'ਚ ਵਾਪਸੀ ਕਰ ਸਕਦੀ ਹੈ। ਸੂਤਰਾਂ ਮੁਤਾਬਕ ਸੈਕਸ ਐਂਡ ਦਿ ਸਿਟੀ ਸੀਰੀਅਲ ਤੋਂ ਪ੍ਰਸਿੱਧੀ ਹਾਸਲ ਕਰਨ ਵਾਲੀ ਜੇਸਿਕਾ ਨਾਲ ਸੀਰੀਅਲ 'ਚ ਅਦਾਕਾਰੀ ਕਰਨ ਤੇ ਇਸ ਦਾ ਨਿਰਮਾਣ ਕਰਨ ਦੀ ਗੱਲਬਾਤ ਚੱਲ ਰਹੀ ਹੈ।
ਅੱਧੇ ਘੰਟੇ ਦਾ ਇਹ ਸੀਰੀਅਲ ਇਕ ਤਲਾਕ ਦੀ ਕਹਾਣੀ 'ਤੇ ਆਧਾਰਿਤ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਜੇਸਿਕਾ ਦੋ ਤਲਾਕਸ਼ੁਦਾ ਲੋਕਾਂ 'ਚੋਂ ਇਕ ਦੇ ਰੂਪ 'ਚ ਨਜ਼ਰ ਆਵੇਗੀ। ਜੇਸਿਕਾ, ਪੌਲ ਸਿਮਸ, ਏਲੀਸਨ ਬੇਂਸਨ ਤੇ ਏਰਾਨ ਕਾਪਲਾਨ ਨਾਲ-ਨਾਲ ਸ਼ੈਰੋਨ ਹੋਰਗਾਨ ਵੀ ਇਸ ਦੀ ਕਾਰਜਕਾਰੀ ਨਿਰਮਾਤਾ ਹੋਵੇਗੀ।
ਸਾਲ 2014: ਪੁਰਾਣੇ ਸਿਤਾਰਿਆਂ ਨਾਲ ਇਨ੍ਹਾਂ ਨਵੇਂ ਸਿਤਾਰਿਆਂ ਨੇ ਵੀ ਕੀਤਾ ਬਾਲੀਵੁੱਡ 'ਤੇ ਕਬਜ਼ਾ (ਦੇਖੋ ਤਸਵੀਰਾਂ)
NEXT STORY