ਮਾਨਸਾ (ਮਿੱਤਲ)-ਨਜ਼ਦੀਕੀ ਪਿੰਡ ਰੜ ਵਿਖੇ ਇਕ ਨੌਜਵਾਨ ਦਾ ਭੇਦਭਰੀ ਹਾਲਤ 'ਚ ਕਤਲ ਹੋ ਗਿਆ। ਥਾਣਾ ਜੋਗਾ ਦੀ ਪੁਲਸ ਨੇ ਇਸ ਸਬੰਧੀ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਨਾ-ਮਾਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਰੜ ਵਾਸੀ ਜਸਵੀਰ ਸਿੰਘ ਪੁੱਤਰ ਗੁਰਤੇਜ ਸਿੰਘ ਸਵੇਰ ਸਮੇਂ ਘਰੋਂ ਗਿਆ ਪਰ ਦੇਰ ਸ਼ਾਮ ਤੱਕ ਘਰ ਵਾਪਿਸ ਨਾ ਪਰਤਿਆ, ਜਿਸ ਦੇ ਚੱਲਦਿਆਂ ਪਰਿਵਾਰ ਵਲੋਂ ਕੀਤੀ ਜਾ ਰਹੀ ਤਲਾਸ਼ ਦੌਰਾਨ ਜਸਵੀਰ ਸਿੰਘ ਦੀ ਲਾਸ਼ ਪਿੰਡ ਅੰਦਰ ਇਕ ਖੇਤ ਦੇ ਖਾਲ 'ਚ ਪਈ ਮਿਲੀ, ਜਿਸ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਵੀ ਮਿਲੇ।
ਪੁਲਸ ਨੇ ਮੌਕੇ 'ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਮਾਨਸਾ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਮ੍ਰਿਤਕ ਦੇ ਪਿਤਾ ਗੁਰਤੇਜ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਜੋਗਾ ਦੀ ਪੁਲਸ ਨੇ ਨਾ-ਮਾਲੂਮ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਿਰ ਪੰਜਾਬ ਪੁਲਸ ਦਾ ਨਾਂ ਬਦਨਾਮ, ਸ਼ਰਮਨਾਕ ਕਰਤੂਤ ਨੂੰ ਦਿੱਤਾ ਅੰਜਾਮ
NEXT STORY