ਦੋਦਾ (ਨੇਕੀ) : ਇਲਾਕੇ 'ਚ ਚੋਰੀਆਂ ਅਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੁਬਾਰਾ ਸਰਗਰਮ ਹੋ ਗਏ ਹਨ। ਅਜਿਹੇ ਹੀ ਇਕ ਗਿਰੋਹ ਵਲੋਂ ਪਿੰਡ ਲਾਲਬਾਈ ਦੇ ਇਕ ਵਿਅਕਤੀ ਨੂੰ ਲੁੱਟਣ ਦਾ ਯਤਨ ਕੀਤਾ ਗਿਆ। ਜਾਣਕਾਰੀ ਅਨੁਸਾਰ ਹਰਫੂਲ ਚੰਦ (56) ਵਾਸੀ ਲਾਲਬਾਈ ਆਪਣੇ ਪਿੰਡ ਜਾਣ ਲਈ ਦੋਦਾ ਦੇ ਬੱਸ ਅੱਡੇ 'ਤੇ ਖੜ੍ਹਾ ਸੀ। ਇਸ ਦੌਰਾਨ ਉਥੇ ਇਕ ਕਾਰ ਆਈ, ਜਿਸ 'ਚ ਤਿੰਨ ਔਰਤਾਂ ਅਤੇ ਇਕ ਆਦਮੀ ਸਵਾਰ ਸਨ। ਕਾਰ ਸਵਾਰ ਆਦਮੀ ਨੇ ਉਕਤ ਵਿਅਕਤੀ ਨੂੰ ਪੁੱਛਿਆ ਕਿ 'ਅੰਕਲ ਤੁਸੀਂ ਪਿੰਡ ਜਾਣਾ ਹੈ', ਜਿਸ 'ਤੇ ਉਕਤ ਵਿਅਕਤੀ ਦੇ ਹਾਂ ਕਰਨ 'ਤੇ ਉਨ੍ਹਾਂ ਨੇ ਉਸ ਨੂੰ ਕਾਰ 'ਚ ਬਿਠਾ ਲਿਆ ਅਤੇ ਕੁਝ ਦੂਰੀ 'ਤੇ ਜਾ ਕੇ ਉਸ ਨੂੰ ਲੁੱਟਣ ਦਾ ਯਤਨ ਕੀਤਾ।
ਉਨ੍ਹਾਂ ਨੇ ਹਰਫੂਲ ਚੰਦ ਦੇ ਹੱਥ 'ਚ ਪਾਇਆ ਸੋਨੇ ਦਾ ਲੱਗਣ ਵਾਲਾ ਨਕਲੀ ਕੜਾ ਲਾਹ ਲਿਆ, ਜਿਸ 'ਤੇ ਹਰਫੂਲ ਚੰਦ ਨੇ ਚਲਦੀ ਕਾਰ 'ਚੋਂ ਹੀ ਛਲਾਂਗ ਲਗਾ ਦਿੱਤੀ ਤੇ ਉਹ ਜ਼ਖਮੀ ਹੋ ਗਏ। ਇਸ ਘਟਨਾ ਮੌਕੇ ਮੌਜੂਦ ਗੁਰਲਾਲ ਸਿੰਘ, ਗੁਰਚਰਨ ਸਿੰਘ ਅਤੇ ਗੁਰਤੇਜ ਸਿੰਘ ਆਦਿ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਜ਼ਖਮੀ ਦੇ ਬਿਆਨਾਂ ਦੇ ਅਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਰ ਦੇ ਪੋਰਚ 'ਚ ਪਏ 7 ਗੈਸ ਸਿਲੰਡਰ ਚੋਰੀ ਕਰਦਾ ਸੀ.ਸੀ.ਟੀ.ਵੀ. 'ਚ ਕੈਦ
NEXT STORY