ਜਲੰਧਰ (ਧਵਨ)- ਭਾਜਪਾ ਦੇ ਸਾਬਕਾ ਸੰਸਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਈ. ਡੀ. ਵਲੋਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਕਰਨ ਤੋਂ ਬਾਅਦ ਨੈਤਿਕ ਆਧਾਰ 'ਤੇ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਪਰ ਜੇਕਰ ਉਹ ਮਜੀਠਿਆ ਦੀ ਜਗ੍ਹਾ ਹੁੰਦੇ ਤਾਂ ਅੱਧੇ ਮਿੰਟ 'ਚ ਅਸਤੀਫਾ ਦੇ ਕੇ ਬਾਹਰ ਆ ਜਾਂਦੇ।
ਸਿੱਧੂ ਨੇ ਸੋਮਵਾਰ ਨੂੰ ਕਿਹਾ ਕਿ 2006 ਵਿਚ ਹਾਈਕੋਰਟ ਦਾ ਫੈਸਲਾ ਉਨ੍ਹਾਂ ਖਿਲਾਫ ਆਇਆ ਸੀ ਅਤੇ ਉਸ ਤੋਂ ਬਾਅਦ ਹਾਈਕੋਰਟ ਨੇ ਉਨ੍ਹਾਂ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਅੱਧੇ ਮਿੰਟ ਵਿਚ ਹੀ ਸੰਸਦ ਮੈਂਬਰਸ਼ਿਪ ਛੱਡ ਦਿੱਤੀ ਸੀ। ਬਾਅਦ ਵਿਚ 2007 ਵਿਚ ਮੁੜ ਅੰਮ੍ਰਿਤਸਰ ਤੋਂ ਚੋਣਾਂ ਜਿੱਤ ਕੇ ਉਹ ਸੰਸਦ ਵਿਚ ਪਹੁੰਚੇ ਸਨ।
ਸਿੱਧੂ ਨੇ ਕਿਹਾ ਕਿ ਮਜੀਠੀਆ ਜਦੋਂ ਤਕ ਖੁਦ ਨੂੰ ਬੇਦਾਗ ਸਾਬਿਤ ਨਹੀਂ ਕਰ ਦਿੰਦੇ ਉਦੋਂ ਤਕ ਉਨ੍ਹਾਂ ਨੇ ਮੰਤਰੀ ਅਹੁਦੇ 'ਤੇ ਰਹਿਣ ਦਾ ਅਧਿਕਾਰ ਨਹੀਂ ਹੈ। ਬੇਦਾਗ ਸਾਬਿਤ ਹੋਣ 'ਤੇ ਉਹ ਮੁੜ ਕੈਬਨਿਟ ਵਿਚ ਆ ਸਕਦੇ ਹਨ।
ਰਾਮ ਰਹੀਮ ਨਾਲ ਮਿਲੀ ਹੈ ਸਰਕਾਰ : ਭੱਠਲ (ਵੀਡੀਓ)
NEXT STORY