ਫਿਰੋਜਪੁਰ-ਪੰਜਾਬ ਪੁਲਸ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪੁਲਸ ਦੇ ਕਰੀਬ 700 ਮੁਲਾਜ਼ਮਾਂ ਦੀ ਜਾਅਲੀ ਭਰਤੀ ਕਰਨ ਦਾ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਇਸ ਤੋਂ ਬਾਅਦ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਸੁਮੇਧ ਸਿੰਘ ਸੈਣੀ ਨੇ ਸਾਰੇ ਜ਼ਿਲਿਆਂ ਦੇ ਮੁੱਖ ਅਫਸਰਾਂ ਨੂੰ ਚਿੱਠੀ ਲਿਖ ਕੇ ਆਪੋ-ਆਪਣੀ ਰੇਜ਼ 'ਚ ਅਜਿਹੇ ਮੁਲਾਜ਼ਮਾਂ ਦੀ ਪੜਤਾਲ ਕਰਨ ਲਈ ਕਿਹਾ ਹੈ।
ਸੁਮੇਧ ਸਿੰਘ ਸੈਣੀ ਨੇ ਡੀ. ਆਈ. ਜੀ. ਅਤੇ ਜ਼ਿਲਾ ਮੁਖੀਆਂ ਨੂੰ ਚਿੱਠੀ 'ਚ ਕਿਹਾ ਹੈ ਕਿ ਅਜਿਹੇ ਮੁਲਾਜ਼ਮਾਂ ਸੰਬੰਧੀ ਰਿਪੋਰਟ ਉਹ ਵਿਭਾਗ ਨੂੰ ਭੇਜਣ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਦੇ ਕੁਝ ਅਧਿਕਾਰੀਆਂ ਵਲੋਂ ਸਿਆਸੀ ਫੋਨਾਂ 'ਤੇ ਭਰਤੀ ਕੀਤੇ ਅਜਿਹੇ ਮੁਲਾਜ਼ਮਾਂ ਦੀ ਗਿਣਤੀ ਇਸ ਹੱਦ ਤੱਕ ਵਧ ਗਈ ਹੈ ਕਿ ਉਸ ਨੂੰ ਲੁਕੋ ਕੇ ਰੱਖਣਾ ਮੁਸ਼ਕਲ ਹੋ ਗਿਆ ਸੀ। ਫਿਲਹਾਲ ਇਸ ਮਾਮਲੇ ਬਾਰੇ ਫਿਰੋਜਪੁਰ ਦੇ ਡੀ. ਆਈ. ਜੀ. ਮੁਨੀਸ਼ ਚਾਵਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਰੇਂਜ 'ਚ ਅਜਿਹਾ ਕੋਈ ਮੁਲਾਜ਼ਮ ਨਹੀਂ ਹੈ।
ਵਿਵਾਦਪ੍ਰਸਤ ਕਬੱਡੀ ਕੱਪ ਫਾਈਨਲ ਦਾ ਮੁੱਦਾ ਵਿਧਾਨ ਸਭਾ 'ਚ ਗੂੰਜਿਆ
NEXT STORY