ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਮੱਕੜ ਨੇ ਮੰਗਲਵਾਰ ਨੂੰ ਅੰਮ੍ਰਿਤਸਰ ਵਿਖੇ ਆਪਣੇ ਦਫਤਰ 'ਚ ਪ੍ਰੈੱਸ ਕਾਨਫਰੰਸ ਕਰਵਾਈ। ਇਸ ਦੌਰਾਨ ਸਰਦਾਰ ਮੱਕੜ ਨੇ ਦੱਸਿਆ ਕਿ ਕਮੇਟੀ ਇਕ ਵੱਖਰੇ ਸੈਂਸਰ ਬੋਰਡ ਦਾ ਨਿਰਮਾਣ ਕਰਨ ਜਾ ਰਹੀ ਹੈ।
ਇਸ ਦੇ ਚਲਦਿਆਂ ਭਵਿੱਖ ਵਿਚ ਕਿਸੇ ਵੀ ਫਿਲਮ, ਜਿਹੜੀ ਸਿੱਖ ਧਰਮ 'ਤੇ ਬਣੇਗੀ, ਉਸ ਦੀ ਸਕ੍ਰਿਪਟ ਨੂੰ ਕਮੇਟੀ ਦੇ ਬੋਰਡ ਵਲੋਂ ਪਾਸ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੀ ਫਿਲਮ 'ਦਿ ਮੈਸੰਜਰ ਆਫ ਗੌਡ' ਸਬੰਧੀ ਮੱਕੜ ਨੇ ਕਿਹਾ ਕਿ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਹੀ ਉਹ ਕੋਈ ਫੈਸਲਾ ਲੈਣਗੇ, ਬਿਨਾਂ ਫਿਲਮ ਦੇਖੇ ਇਸ ਬਾਰੇ ਫੈਸਲਾ ਨਹੀਂ ਲਿਆ ਜਾ ਸਕਦਾ।
ਮਕਾਨ ਮਾਲਕ ਨੇ ਕਿਸੇ ਥਾਂ ਦੀ ਨਾ ਛੱਡਿਆ
NEXT STORY