ਅੰਮ੍ਰਿਤਸਰ (ਅਰੁਣ)-ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਗੁਰਦੁਆਰੇ ਦੇ ਇਕ ਗ੍ਰੰਥੀ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ 3 ਮੁਲਜ਼ਮਾਂ ਖਿਲਾਫ ਥਾਣਾ ਕੰਟੋਨਮੈਂਟ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਡੱਲੇਕੇ ਵਾਸੀ ਲਖਬੀਰ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਹ ਗੁਰਦੁਆਰਾ ਭੋਗ ਸਾਹਿਬ ਵਿਚ ਗ੍ਰੰਥੀ ਹੈ ਤੇ ਉਸਨੂੰ ਇੰਗਲੈਂਡ ਭੇਜਣ ਦਾ ਕਹਿ ਕੇ ਮੁਲਜ਼ਮ ਗਰਵੇਲ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਜੁਝਾਰ ਐਵੀਨਿਊ, ਸਤਨਾਮ ਸਿੰਘ, ਨਰਵੈਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮਾਨੋਚਾਹਲ ਖਿਲਾਫ ਸਾਢੇ 3 ਲੱਖ ਰੁਪਏ ਲੈ ਕੇ ਵਿਦੇਸ਼ ਨਾ ਭੇਜਣ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਧੀਆਂ ਵਰਗੀ ਕੁੜੀ 'ਤੇ ਬਈਮਾਨ ਹੋ ਗਿਆ ਦਰਿੰਦੇ ਦਾ ਦਿਲ
NEXT STORY