ਜਲੰਧਰ : ਜਲੰਧਰ ਦੇ ਚਿੱਕ-ਚਿੱਕ ਹਾਊਸ ਚੌਂਕ 'ਚ ਜਲਦਬਾਜ਼ੀ ਵਿਚ ਟ੍ਰੈਫਿਕ ਸਿਗਨਲ ਤੋੜਨ 'ਤੇ ਪੀ.ਸੀ.ਆਰ. ਮੁਲਾਜ਼ਮ ਵਲੋਂ ਇਕ ਨੌਜਵਾਨ ਦੀ ਕੀਤੀ ਗਈ ਕੁੱਟਮਾਰ ਉਸ ਵੇਲੇ ਭਾਰੀ ਪੈ ਗਈ ਜਦੋਂ ਉਥੇ ਮੌਜੂਦ ਕਿਸੇ ਹੋਰ ਨੌਜਵਾਨ ਵਲੋਂ ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਬਣਾ ਲਈ ਗਈ ਜਿਸ ਤੋਂ ਬਾਅਦ ਇਹ ਵੀਡੀਓ ਮੀਡੀਆ ਵਿਚ ਆ ਗਈ ਅਤੇ ਇਸ ਘਟਨਾ ਦੀ ਹਰ ਪਾਸਿਓਂ ਨਿੰਦਾ ਕੀਤੀ ਗਈ। ਜਿਸ ਦੇ ਚੱਲਦਿਆਂ ਬੁੱਧਵਾਰ ਨੂੰ ਉਕਤ ਪੀ.ਸੀ.ਆਰ. ਮੁਲਾਜ਼ਮ ਕੁਲਵਿੰਦਰ ਸਿੰਘ 'ਤੇ ਕਾਰਵਾਈ ਕਰਦੇ ਹੋਏ ਪੁਲਸ ਕਮਿਸ਼ਨਰ ਨੇ ਦੋਸ਼ੀ ਪੀ.ਸੀ.ਆਰ. ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਹੈ।
ਇਥੇ ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਜਲਦਬਾਜ਼ੀ ਵਿਚ ਇਕ ਬਾਈਕ ਸਵਾਰ ਨੌਜਵਾਨ ਨੇ ਟ੍ਰੈਫਿਕ ਸਿਗਨਲ ਤੋੜ ਦਿੱਤਾ ਸੀ ਜਿਸ 'ਤੇ ਪੀ.ਸੀ.ਆਰ. ਮੁਲਾਜ਼ਮ ਨੇ ਸੜਕ ਦੇ ਵਿਚਕਾਰ ਰੋਕ ਕੇ ਉਸ ਦੀ ਕੁੱਟਮਾਰ ਕਰਕੇ ਘਸੁੰਨ ਮੁੱਕੇ ਵਰ੍ਹਾਉਣੇ ਸ਼ੁਰੂ ਕਰ ਦਿੱਤੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੀੜਤ ਨੌਜਵਾਨ ਸੁਸ਼ਾਂਤ ਨੇ ਪੀ.ਸੀ.ਆਰ. ਮੁਲਾਜ਼ਮਾਂ 'ਤੇ ਮਾੜੀ ਭਾਸ਼ਾ ਬੋਲਣ ਦੇ ਵੀ ਦੋਸ਼ ਲਗਾਏ ਸਨ।
ਬਾਦਲ ਨੇ ਵਾਜਪਾਈ ਨੂੰ ਦਿੱਤੀ ਵਧਾਈ (ਵੀਡੀਓ)
NEXT STORY