ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਦੇਸ਼ ਨੂੰ ਸੁਸ਼ਾਸਨ ਦੇਵੇਗੀ ਅਤੇ ਜਿਸ ਭਰੋਸੇ ਨਾਲ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ 'ਤੇ ਉਹ ਖਰੀ ਉਤਰੇਗੀ। ਮੋਦੀ ਨੇ ਸੁਸ਼ਾਸਨ ਦਿਵਸ 'ਤੇ ਰਾਸ਼ਟਰ ਦੇ ਨਾਂ ਸੰਦੇਸ਼ 'ਚ ਕਿਹਾ ਕਿ ਦੇਸ਼ ਦੀ ਜਨਤਾ ਦੇ ਹਿੱਤ ਉਨ੍ਹਾਂ ਦੀ ਪਹਿਲੀ ਤਰਜ਼ੀਹ ਹੈ ਅਤੇ ਆਮ ਨਾਗਰਿਕ ਦੀ ਸੇਵਾ ਹੀ ਉਨ੍ਹਾਂ ਦਾ ਸਿਧਾਂਤ ਅਤੇ ਉਦੇਸ਼ ਵੀ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਅਤੇ ਸਰਕਾਰ ਦਰਮਿਆਨ ਫੈਸਲੇ ਨੂੰ ਘਟ ਕਰ ਕੇ ਸੁਸ਼ਾਸਨ ਦੇਣਾ ਉਨ੍ਹਾਂ ਦਾ ਸੁਪਨਾ ਰਿਹਾ ਅਤੇ ਉਹ ਚਾਹੁੰਦੇ ਹਨ ਕਿ ਜਨਤਾ ਸਰਗਰਮ ਹੋ ਕੇ ਸ਼ਾਸਨ ਦੀ ਪ੍ਰਕਿਰਿਆ 'ਚ ਹਿੱਸੇਦਾਰ ਬਣ ਕੇ ਸਹਿਯੋਗ ਕਰੇ।
ਦੇਸ਼ 'ਚ ਪਹਿਲੀ ਵਾਰ ਮਨਾਏ ਜਾ ਰਹੇ ਸੁਸ਼ਾਸਨ ਦਿਵਸ 'ਤੇ ਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਸੁਸ਼ਾਸਨ ਕਿਸੇ ਵੀ ਦੇਸ਼ ਦੀ ਤਰੱਕੀ ਦੀ ਕੁੰਜੀ ਹੈ ਅਤੇ ਉਹ ਹਰ ਸਥਿਤੀ ਵਿਚ ਦੇਸ਼ ਦੀ ਜਨਤਾ ਨੂੰ ਪਾਰਦਰਸ਼ੀ, ਪ੍ਰਭਾਵੀ ਅਤੇ ਜਵਾਬਦੇਹ ਸਰਕਾਰ ਉਪਲੱਬਧ ਕਰਾਉਣ ਨੂੰ ਵਚਨਬੱਧ ਹਨ। ਮੋਦੀ ਨੇ ਕਿਹਾ ਕਿ ਅੱਜ ਸਾਡੇ ਪ੍ਰਿਅ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮਦਿਨ ਹੈ। ਸਭ ਤੋਂ ਪਹਿਲੇ ਦੇਸ਼ ਦੇ ਨਾਗਰਿਕ ਦੀ ਸੇਵਾ ਮੇਰਾ ਮੰਤਰ ਅਤੇ ਸਿਧਾਂਤ ਰਿਹਾ ਹੈ। ਜਨਤਾ ਨੂੰ ਸ਼ਾਸਨ 'ਚ ਹਿੱਸੇਦਾਰ ਬਣਾਉਣ ਲਈ ਸਾਡੀ ਸਰਕਾਰ ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਕੰਮ ਕਰ ਰਹੀ ਹੈ।
ਸਫਾਈ ਮੁਹਿੰਮ: ਮੋਦੀ ਨੇ ਇੰਡੀਆ ਟੁਡੇ ਗਰੁੱਪ ਸਮੇਤ ਕਈ ਹਸਤੀਆਂ ਨੂੰ ਕੀਤਾ ਨਾਮਜ਼ਦ
NEXT STORY